ਲਹਿਰਾਗਾਗਾ, 21 ਅਗਸਤ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਹੁਕਮ ਅਨੁਸਾਰ ਖੇਤੀ ਆਰਡੀਨੈਂਸ ਖ਼ਿਲਾਫ਼ 25 ਤੋਂ 29 ਅਗਸਤ ਤੱਕ ਚੱਲਣ ਵਾਲੇ ਨਾਕਾਬੰਦੀ ਪ੍ਰੋਗਰਾਮ ਨੂੰ ਸਫਲ ਕਰਨ ਲਈ ਬਲਾਕ ਲਹਿਰਾਗਾਗਾ ਕਮੇਟੀ ਦੇ ਆਗੂਆਂ ਵੱਲੋਂ ਪਿੰਡ ਗਰਨੇ ਕਲਾ, ਬਖੋਰਾ ਖੁਰਦ, ਕੜੈਲ ਵਿਖੇ ਅਰਥੀ ਫੂਕ ਰੈਲੀਆਂ ਕੀਤੀਆਂ। ਪਿੰਡ ਢੀਡਸਾਂ ਵਿਖੇ ਬੀਬੀਆਂ ਸਮੇਤ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਝੰਡਾ ਮਾਰਚ ਕੀਤਾ। ਰੈਲੀਆਂ ਵਿੱਚ ਬਹਾਦਰ ਸਿੰਘ ਭੁਟਾਲ, ਮਾਸਟਰ ਗੁਰਚਰਨ ਸਿੰਘ ਖੋਖਰ, ਲਾਭ ਸਿੰਘ, ਜਸਵਿੰਦਰ ਸਿੰਘ ਸੂਬਾ, ਸੁਖਦੇਵ ਸ਼ਰਮਾ, ਲੀਲਾ ਸਿੰਘ ਚੋਟੀਆਂ, ਬਹਾਲ ਸਿੰਘ ਢੀਂਡਸਾ ਅਤੇ ਕਰਨੈਲ ਸਿੰਘ ਗਨੋਟਾ ਨੇ ਸੰਬੋਧਨ ਕੀਤਾ।