ਫਿਲੌਰ, 21 ਅਕਤੂਬਰ

ਆਂਗਣਵਾੜੀ ਵਰਕਰਜ਼ ਯੂਨੀਅਨ (ਸੀਟੂ) ਵਲੋਂ ਅੱਜ ਇਥੇ ਜੀਟੀ ਰੋਡ ਨੂੰ ਕਰੀਬ 15 ਮਿੰਟ ਲਈ ਜਾਮ ਕੀਤਾ ਗਿਆ। ਜਾਮ ਤੋਂ ਪਹਿਲਾ ਸੀਟੂ ਦੇ ਜਨਰਲ ਸਕੱਤਰ ਰਘੂਨਾਥ ਸਿੰਘ ਨੇ ਸੰਬੋਧਨ ਕੀਤਾ। ਯੂਨੀਅਨ ਦੇ ਆਗੂ ਕ੍ਰਿਸ਼ਨਾ ਕੁਮਾਰੀ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ। ਇਹ ਜਾਮ ਕਿਸਾਨਾਂ ਦੇ ਹੱਕ ’ਚ ਲਗਾਇਆ ਗਿਆ। ਇਸ ਮੌਕੇ ਆਾਂਗਣਵਾੜੀ ਵਰਕਰਾਂ ਦੀਆਂ ਮੁਸ਼ਕਲਾਂ ਦੀ ਵੀ ਚਰਚਾ ਕੀਤੀ ਗਈ। ਜੀਟੀ ਰੋਡ ’ਤੇ ਲਗਾਏ ਧਰਨੇ ਦੌਰਾਨ ਆਂਗਣਵਾੜੀ ਵਰਕਰਾਂ ਨੇ ਨਾਅਰੇਬਾਜ਼ ਕੀਤੀ।