ਮੁੰਬਈ:ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਸਾਲ 2021 ਦੌਰਾਨ ਇਕ ਸਾਂਝੇ ਬਿਆਨ ਰਾਹੀਂ ਜਨਤਕ ਤੌਰ ’ਤੇ ਵੱਖ ਹੋਣ ਦਾ ਐਲਾਨ ਕੀਤਾ ਸੀ। ਤਲਾਕ ਮਗਰੋਂ ਭਾਵੇਂ ਹੁਣ ਦੋਵੇਂ ਇਕੱਠ ਨਹੀਂ ਹਨ ਪਰ ਫਿਰ ਵੀ ਚੰਗੇ ਦੋਸਤ ਹਨ। ਦੋਵਾਂ ਨੇ ਇਕੱਠਿਆਂ ‘ਲਾਲ ਸਿੰਘ ਚੱਢਾ’ ਵਿੱਚ ਕੰਮ ਕੀਤਾ ਸੀ ਤੇ ਅਜਿਹਾ ਲੱਗਦਾ ਹੈ ਕਿ ਆਮਿਰ ਜਲਦੀ ਹੀ ਕਿਰਨ ਦੇ ਨਿਰਦੇਸ਼ਨ ਵਿੱਚ ਵਾਪਸੀ ਲਈ ਇੱਕ ਪ੍ਰੋਡਿਊਸਰ ਵਜੋਂ ਸਮਰਥਨ ਕਰੇਗਾ। ਇਹ ਪ੍ਰਾਜੈਕਟ ਬਿਪਲਬ ਗੋਸਵਾਮੀ ਵੱਲੋਂ ਲਿਖਿਆ ਤੇ ਸਕਰੀਨਪਲੇਅ ਸਨੇਹਾ ਦੇਸਾਈ ਦਾ ਹੈ। ਜਦੋਂ ਕਿਰਨ ਨੇ ਆਮਿਰ ਨੂੰ ਸਕਰਿਪਟ ਸੁਣਾਈ ਤਾਂ ਉਸ ਨੂੰ ਇਹ ਬਹੁਤ ਪਸੰਦ ਆਈ ਅਤੇ ਉਹ ਇੱਕ ਨਿਰਮਾਤਾ ਵਜੋਂ ਤੁਰੰਤ ਬੋਰਡ ’ਤੇ ਆਉਣ ਲਈ ਸਹਿਮਤ ਹੋ ਗਿਆ। ਤਲਾਕ ਤੋਂ ਬਾਅਦ ਵੀ ਦੋਵੇਂ ਚੰਗੇ ਦੋਸਤ ਅਤੇ ਸਹਿਯੋਗੀ ਬਣੇ ਹੋਏ ਹਨ। ਕਰੋਨਾ ਮਹਾਮਾਰੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਾਜੈਕਟ ਦੀ ਪਹਿਲੀ ਸਮਾਂ-ਸਾਰਣੀ 20 ਜਨਵਰੀ ਤੱਕ ਚੱਲੇਗੀ। ਕਿਰਨ ਦਾ ਅਪਰੈਲ ਮਹੀਨੇ ਤੱਕ ਸ਼ੂਟਿੰਗ ਖ਼ਤਮ ਕਰਨ ਦਾ ਇਰਾਦਾ ਹੈ।