ਕਿਊਬਿਕ— ਕੈਨੇਡਾ ਦੇ ਸੂਬੇ ਕਿਊਬਿਕ ‘ਚ 71 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਇਸ ਨੂੰ ਲੱਭਣ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਸੀ। ਕਿਊਬਿਕ ਪੁਲਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਲਾਸ਼ ਮੋਂਟ ਚਰੈਂਬਲਾਂਟ ਨੇੜਿਓਂ ਮਿਲੀ । ਇਹ 14 ਸਤੰਬਰ ਤੋਂ ਲਾਪਤਾ ਸੀ। 
ਪੁਲਸ ਨੂੰ ਸ਼ਾਮ 5.30 ਵਜੇ ਇਹ ਲਾਸ਼ ਮਿਲੀ ਤੇ ਇਸ ਦੀ ਪਛਾਣ ਕਰਨ ਲਈ ਪਰਿਵਾਰ ਵਾਲਿਆਂ ਨੂੰ ਸੱਦਿਆ ਗਿਆ। ਪਿਛਲੇ ਹਫਤੇ ਤੋਂ ਪਰਿਵਾਰ ਸਮੇਤ ਪੁਲਸ ਇਸ ਵਿਅਕਤੀ ਦੀ ਭਾਲ ਕਰ ਰਹੀ ਸੀ। ਪੁਲਸ ਨੇ ਬਹੁਤ ਸਾਰੀਆਂ ਥਾਵਾਂ ‘ਤੇ ਹੈਲੀਕਾਪਟਰ ਅਤੇ ਕਈ ਥਾਵਾਂ ‘ਤੇ ਪੈਦਲ ਹੀ ਇਸ ਵਿਅਕਤੀ ਦੀ ਭਾਲ ਕੀਤੀ ਸੀ। ਇਸ ਵਿਅਕਤੀ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।