ਰਾਏਪੁਰ, 13 ਅਕਤੂਬਰ
ਐਨਫੋਸਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਸਵੇਰੇ ਛੱਤਿਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਛਾਪੇ ਮਾਰੇ ਅਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਆਈਏਐੱਸ ਅਧਿਕਾਰੀ ਸਮੀਰ ਵਿਸ਼ਨੋਈ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਵਿੱਚ ਇੰਦਰਾਮਨੀ ਗਰੁੱਪ ਨਾਲ ਸਬੰਧਤ ਕਾਰੋਬਾਰੀ ਸੁਨੀਲ ਅਗਰਵਾਲ ਅਤੇ ‘ਫ਼ਰਾਰ’ ਕਾਰੋਬਾਰੀ ਸੂਰਿਆ ਕਾਂਤ ਤਿਵਾੜੀ ਦਾ ਚਾਚਾ ਲਕਸ਼ਮੀਕਾਂਤ ਤਿਵਾੜੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਮੀਰ ਵਿਸ਼ਨੋਈ ਛੱਤਿਸਗੜ੍ਹ ਇਨਫੋਟੈਕ ਪ੍ਰਮੋਸ਼ਨ ਸੁਸਾਇਟੀ ਦੇ ਸੀਈਓ ਹਨ ਤੇ ਬੁੱਧਵਾਰ ਨੂੰ ਈਡੀ ਨੇ ਉਸ ਤੋਂ ਪੁੱਛ-ਪੜਤਾਲ ਵੀ ਕੀਤੀ ਸੀ।