ਮੁੰਬਈ, 19 ਜਨਵਰੀ

ਮੁੰਬਈ ਪੁਲੀਸ ਨੇ ਮੰਗਲਵਾਰ ਨੂੰ ਕਥਿਤ ਤੌਰ ‘ਤੇ ਕਾਪੀਰਾਈਟ ਉਲੰਘਣਾ ਦੇ ਮਾਮਲੇ ਵਿਚ’ ਮਹਾ ਮੂਵੀ ‘ਟੈਲੀਵਿਜ਼ਨ ਚੈਨਲ ਦੇ ਸੀਈਓ ਸੰਜੇ ਵਰਮਾ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਰਮਾ ਕਥਿਤ ਟੀਆਰਪੀ ਘੁਟਾਲੇ ਵਿੱਚ ਲੋੜੀਂਦਾ ਮੁਲਜ਼ਮ ਹੈ। ਵਰਮਾ ਨੂੰ ਮੁੰਬਈ ਪੁਲੀਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਨੇ ਗ੍ਰਿਫਤਾਰ ਕੀਤਾ।