ਨਵੀਂ ਦਿੱਲੀ, 16 ਅਗਸਤ

ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਤੋਂ ਇਕ ਦਿਨ ਬਾਅਦ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਅੱਜ ਸਿੱਖ ਕੈਦੀਆਂ ਦਾ ਮਾਮਲਾ ਉਠਾਇਆ ਤੇ ਕੈਦੀਆਂ ਦੀ ਮੁਆਫੀ ਨੀਤੀ ਦੀ ਪਰਿਭਾਸ਼ਾ ਵਿੱਚ ਇਕਸਾਰਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦੋਸ਼ੀ 15 ਸਾਲ ਬਾਅਦ ਰਿਹਾਅ ਹੋ ਜਾਂਦੇ ਹਨ ਜਦ ਕਿ ਦੂਸਰੇ 30 ਸਾਲ ਜਾਂ ਇਸ ਤੋਂ ਵੱਧ ਜੇਲ੍ਹ ਵਿੱਚ ਬੰਦ ਹਨ।