ਸ੍ਰੀਨਗਰ, 22 ਦਸੰਬਰ

ਕਸ਼ਮੀਰ ਵਾਦੀ ਵਿੱਚ ਬੁੱਧਵਾਰ ਨੂੰ ਅਤਿਵਾਦੀਆਂ ਨੇ ਗੋਲੀਬਾਰੀ ਦੌਰਾਨ ਇਕ ਨਾਗਰਿਕ ਦੀ ਹੱਤਿਆ ਕਰ ਦਿੱਤੀ ਅਤੇ ਇਕ ਪੁਲੀਸ ਅਧਿਕਾਰੀ ਨੂੰ ਜ਼ਖ਼ਮੀ ਕਰ ਦਿੱਤਾ। ਵੇਰਵਿਆਂ ਅਨੁਸਾਰ ਨਾਗਰਿਕ ਦੀ ਹੱਤਿਆ ਇਥੋਂ ਦੇ ਨਵਾਕਦਾਲ ਇਲਾਕੇ ਵਿੱਚ ਹੋਈ ਜਦੋਂ ਕਿ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਮੁਹੰਮਦ ਅਸ਼ਰਫ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾਰਾ ਇਲਾਕੇ ਵਿੱਚ ਗੋਲੀ ਮਾਰੀ ਗਈ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਮਾਰੇ ਗਏ ਨਾਗਰਿਕ ਦੀ ਪਛਾਣ ਰਾਊਫ ਅਹਿਮਦ ਵਜੋਂ ਹੋਈ ਹੈ।