ਮੁੰਬਈ — ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਪਹਿਲੀ ਅਜਿਹੀ ਅਭਿਨੇਤਰੀ ਹੈ ਜਿਸ ਨੇ ਹਾਲੀਵੁੱਡ ਟੀ. ਵੀ. ਸੀਰੀਜ਼ ‘ਚ ਕੰਮ ਕੀਤਾ ਹੈ। ਪ੍ਰਿਯੰਕਾ ਅਮਰੀਕੀ ਟੀ. ਵੀ. ਸੀਰੀਜ਼ ‘ਕਵਾਂਟਿਕੋ’ ‘ਚ ਕੰਮ ਕਰਕੇ ਹਾਲੀਵੁੱਡ ‘ਚ ਆਪਣਾ ਨਾਂ ਬਣਾ ਚੁੱਕੀ ਹੈ, ਜਿਸ ਤੋਂ ਬਾਅਦ ਉਹ ਕਈ ਹਾਲੀਵੁੱਡ ਫਿਲਮਾਂ ‘ਚ ਨਜ਼ਰ ਆਈ। ਹਾਲੀਵੁੱਡ ‘ਚ ਐਕਟਿਵ ਰਹਿਣ ਦੇ ਬਾਵਜੂਦ ਪ੍ਰਿਯੰਕਾ ਦਾ ਲਿੰਕ ਬਾਲੀਵੁੱਡ ਨਾਲ ਨਹੀਂ ਟੁੱਟਿਆ। ਪ੍ਰਿਯੰਕਾ ਜਲਦ ਹੀ ਬਾਲੀਵੁੱਡ ‘ਚ ‘ਭਾਰਤ’ ਅਤੇ ‘ਦਿ ਸਕਾਈ ਇਜ਼ ਪਿੰਕ’ ਵਰਗੀਆਂ ਫਿਲਮਾਂ ਨਾਲ ਵਾਪਸੀ ਕਰੇਗੀ।
ਬਾਲੀਵੁੱਡ ‘ਚ ਵਾਪਸੀ ਕਰਨ ਤੋਂ ਬਾਅਦ ਹੁਣ ਇਹ ਖਬਰ ਹੈ ਕਿ ਪ੍ਰਿਯੰਕਾ ਇਕ ਵਾਰ ਫਿਰ ਇੰਟਰਨੈਸ਼ਨਲ ਵੈੱਬ ਸੀਰੀਜ਼ ‘ਚ ਨਜ਼ਰ ਆਉਣ ਵਾਲੀ ਹੈ। ਸੂਤਰਾਂ ਮੁਤਾਬਕ ਟੀ. ਵੀ. ਸ਼ੋਅ ‘ਕਵਾਂਟਿਕੋ’ ਬੰਦ ਹੋਣ ਤੋਂ ਬਾਅਦ ਹੁਣ ਪ੍ਰਿਯੰਕਾ ਡਿਜੀਟਲ ਪਲੇਟਫਾਰਮ ‘ਤੇ ਨਜ਼ਰ ਆਵੇਗੀ। ਦਰਸਅਲ, ਪ੍ਰਿਯੰਕਾ ਯੂਟਿਊਬ ‘ਤੇ ਇਕ ਟ੍ਰੈਵਲ ਆਧਾਰਿਤ ਸੀਰੀਜ਼ ਕਰੇਗੀ। ਆਪਣੀ ਇਸ ਸੀਰੀਜ਼ ਲਈ ਪ੍ਰਿਯੰਕਾ ਨੇ ਯੁ. ਐੱਸ. ਏ. ‘ਚ ਕਈ ਪ੍ਰੋਡਕਸ਼ਨ ਹਾਊਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਸੀਰੀਜ਼ ਟਾਪ ਆਨਲਾਈਨ ਡਿਜੀਟਲ ਪਲੇਟਫਾਰਮ ‘ਤੇ ਪ੍ਰਸਾਰਿਤ ਹੋਵੇਗੀ।