ਮੋਗਾ/ਜਲੰਧਰ, 20 ਜੁਲਾਈ

ਮੋਗਾ ’ਚ ਕਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਦਾ ਫੈਲਾਅ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਡੀਜੀਪੀ ਵੱਲੋਂ ਪੁਲੀਸ ਵਿਭਾਗ ਨੂੰ ਅਗਲੇ 60 ਦਿਨ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਇੱਕ ਪੁਲੀਸ ਮੁਲਾਜ਼ਮ ਸਣੇ 11 ਹੋਰਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 214 ਹੋ ਗਈ ਹੈ। ਹੁਣ ਸਿਰਫ 69 ਕੇਸ ਐਕਟਿਵ ਹਨ ਤੇ ਬਾਕੀ ਸਿਹਤਯਾਬ ਹੋ ਚੁੱਕੇ ਹਨ। ਇਸ ਤਰ੍ਹਾਂ ਜਲੰਧਰ ਜ਼ਿਲ੍ਹੇ ਵਿੱਚ ਅੱਜ ਕਰੋਨਾ ਵਾਇਰਸ ਦੇ 11 ਨਵੇਂ ਕੇਸ ਸਾਹਮਣੇ ਆਏ ਹਨ।