ਮੈਲਬਰਨ: ਭਾਰਤ ਵਿੱਚ ਦਿਨੋ-ਦਿਨ ਵੱਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕ੍ਰਿਕਟ ਆਸਟੇਰਲੀਆ (ਸੀਏ) ਨੇ ਅੱਜ ਭਾਰਤ ਨੂੰ 50 ਹਜ਼ਾਰ ਆਸਟਰੇਲਿਆਈ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਦੀ ਐਸੋਸੀਏਸ਼ਨ ਅਤੇ ਯੂਨੀਸੈੱਫ ਦੇ ਸਹਿਯੋਗ ਨਾਲ ਹੋਰ ਰਾਸ਼ੀ ਇਕੱਠੀ ਕੀਤੀ ਜਾਵੇਗੀ। ਸੀਏ ਨੇ ਬਿਆਨ ਵਿੱਚ ਕਿਹਾ, ‘‘ਆਸਟਰੇਲੀਆ ਕ੍ਰਿਕਟ ਵੱਲੋਂ ਕਰੋਨਾ ਸੰਕਟ ਵਿੱਚ ਕ੍ਰਿਕਟ ਆਸਟਰੇਲੀਆ, ਆਸਟੇਲਿਆਈ ਕ੍ਰਿਕਟ ਐਸੋਸੀਏਸ਼ਨ ਅਤੇ ਯੂਨੀਸੈੱਫ ਆਸਟਰੇਲੀਆ ਦੇ ਸਹਿਯੋਗ ਨਾਲ ਭਾਰਤ ਦੀ ਮਦਦ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ, ‘‘ਕ੍ਰਿਕਟ ਆਸਟਰੇਲੀਆ ਵੱਲੋਂ ਸ਼ੁਰੂਆਤ ਵਿੱਚ 50 ਹਜ਼ਾਰ ਡਾਲਰ ਦੀ ਮਦਦ ਕੀਤੀ ਜਾਵੇਗੀ ਅਤੇ ਉਥੋਂ ਦੇ ਲੋਕਾਂ ਨੂੰ ਵੀ ਭਾਰਤ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।’’