ਨਵੀ ਦਿੱਲੀ/ਮੁੰਬਈ, 23 ਦਸੰਬਰ- ਭਾਰਤ ਦੇ ਸਾਬਕਾ ਸਟਾਰ ਕ੍ਰਿਕਟਰ ਸੁਰੇਸ਼ ਰੈਣਾ ਨੂੰ ਕਰੋਨਾ ਕਾਲ ਦੌਰਾਨ ਦੋਸਤਾਂ ਨਾਲ ਪਾਰਟੀ ਕਰਨੀ ਮਹਿੰਗੀ ਪੈ ਗਈ ਹੈ। ਟੀਵੀ ਨਿਊਜ਼ ਚੈਨਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਨੇ ਮੁੰਬਈ ਦੇ ਨਾਈਟ ਕਲੱਬ ‘ਤੇ ਛਾਪਾ ਮਾਰਿਆ ਜਿੱਥੇ ਉਹ ਪਾਰਟੀ ਕਰ ਰਿਹਾ ਸੀ। ਪੁਲੀਸ ਨੇ ਉਸ ਦੀ ਪਾਰਟੀ ਵਿੱਚ ਸ਼ਮਾਲ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਇਨ੍ਹਾਂ ਵਿੱਚ ਰੈਣਾ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਸ਼ਾਮਲ ਹੈ। ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ। ਪੁਲੀਸ ਨੇ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ।