ਲੰਡਨ, 6 ਦਸੰਬਰ

ਆਕਸਫੋਰਡ ਯੂਨੀਵਰਸਿਟੀ ਵਿੱਚ ਟੀਕਾ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਦਾ ਕਹਿਣਾ ਹੈ ਕਿ ਕਰੋਨਾ ਤੋਂ ਬਾਅਦ ਭਵਿੱਖ ਵਿੱਚ ਆਉਣ ਵਾਲੀਆਂ ਮਹਾਂਮਾਰੀਆਂ ਹੋਰ ਵੀ ਖ਼ਤਰਨਾਕ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਰੋਨਾ ਦੌਰਾਨ ਹੋਈਆਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ ਭਵਿੱਖ ਵਿੱਚ ਬਿਹਤਰ ਤਿਆਰੀ ਨਾਲ ਅਜਿਹੀਆਂ ਮਹਾਮਾਰੀਆਂ ਨਾਲ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।