ਮੁੰਬਈ, 25 ਅਕਤੂਬਰ
ਕਰੂਜ਼ ਡਰੱਗ ਕੇਸ ਵਿੱਚ ਫਿਰੌਤੀ ਮੰਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਸਪੈਸ਼ਲ ਕੋਰਟ ਵਿੱਚ ਦਸਤਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਦੇ ਗਵਾਹ ਪ੍ਰਭਾਕਰ ਸੇਲ ਨੇ ਐੱਨਸੀਬੀ ਦੇ ਅਧਿਕਾਰੀਆਂ ’ਤੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਰਿਹਾਅ ਕਰਨ ਲਈ ਕਥਿਤ ਤੌਰ ’ਤੇ ਵੱਢੀ ਮੰਗੇ ਜਾਣ ਦਾ ਦਾਅਵਾ ਕੀਤਾ ਸੀ ਜਿਸ ਵਿੱਚ ਸਮੀਰ ਵਾਨਖੇੜੇ ਦਾ ਨਾਂ ਵੀ ਸ਼ਾਮਲ ਹੈ। ਐੱਨਐੱਨਸੀਬੀ ਨੇ ਬੀਤੇ ਮਹੀਨੇ ਮੁੰਬਈ ਵਿੱਚ ਕਰੂਜ਼ ’ਤੇ ਛਾਪਾ ਮਾਰਿਆ ਸੀ ਤੇ ਡਰੱਗਜ਼ ਕੇਸ ਵਿੱਚ ਬੌਲੀਵੁੱਡ ਅਦਾਕਾਰ ਆਰੀਅਨ ਖ਼ਾਨ, ਮਾਡਲ-ਐਕਟਰ ਅਰਬਾਜ਼ ਸੇਠ ਮਰਚੈਂਟ ਤੇ ਮਾਡਲ ਮੁਨਮੁਨ ਧਮੇਚਾ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਦੀ ਜਾਂਚ ਸਮੀਰ ਵਾਨਖੇੜੇ ਕਰ ਰਹੇ ਹਨ। ਉਨ੍ਹਾਂ ਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਦਿਆਂ ਕਿਹਾ ਕਿ ਇਕ ਕੇਸ ਦੀ ਜਾਂਚ ਵਿੱਚ ਰੁਕਾਵਟਾਂ ਪਾਉਣ ਲਈ ਐੱਨਸੀਬੀ ਦੇ ਅਧਿਕਾਰੀਆਂ ਉੱਤੇ ਰਿਸ਼ਵਤ ਮੰਗਣ ਦੇ ਕਥਿਤ ਦੋਸ਼ ਲਗਾਏ ਜਾ ਰਹੇ ਹਨ।