ਮੁੰਬਈ:ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਖਾਸ ਦੋਸਤ ਅੰਮ੍ਰਿਤਾ ਅਰੋੜਾ ਨੂੰ ਉਸ ਦੇ ਜਨਮ ਦਿਨ ’ਤੇ ਵੱਖਰੇ ਅੰਦਾਜ ਨਾਲ ਵਧਾਈ ਦਿੰਦਿਆਂ ਇੱਕ ਪਿਆਰਾ ਨੋਟ ਲਿਖਿਆ ਹੈ। ਬੌਲੀਵੁੱਡ ਅਦਾਕਾਰਾ ਨੇ ਕਿਹਾ ਕਿ ਉਹ ਹਮੇਸ਼ਾ ਉਸ ਦੇ ਨਾਲ ਖੜ੍ਹੀ ਰਹੇਗੀ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅੰਮ੍ਰਿਤਾ ਤਿਲਕਦੀ ਨਜ਼ਰ ਆ ਰਹੀ ਹੈ, ਜਦਕਿ ਕਰੀਨਾ ਕੈਮਰੇ ਨੂੰ ਦੇਖ ਕੇ ਮੁਸਕਰਾ ਰਹੀ ਹੈ। ਅਦਾਕਾਰਾ ਨੇ ਲਿਖਿਆ, ‘‘ਇਹ ਤਸਵੀਰ ਸਭ ਕੁਝ ਬਿਆਨਦੀ ਹੈ… ਜਦੋਂ ਤੁਸੀਂ 100ਵੀਂ ਵਾਰ ਡਿੱਗਦੇ ਹੋ ਤੇ ਮੈਂ ਫੋਟੋ ਲਈ ਪਾਊਟ ਵਾਲਾ ਪੋਜ਼ ਦਿੰਦੀ ਹਾਂ। ਪਰ ਮੇਰੀ ਪਿਆਰੀ ਦੋਸਤ, ਤੂੰ ਜਾਣਦੀ ਹੈ ਕਿ ਮੈਂ ਹਮੇਸ਼ਾ ਤੇਰੇ ਨਾਲ ਰਹਾਂਗੀ।’’ ਇਨ੍ਹੀਂ ਦਿਨੀਂ ਆਪਣੇ ਦੂਜੇ ਬੱਚੇ ਦੇ ਸੁਆਗਤ ’ਚ ਲੱਗੀ ਕਰੀਨਾ ਨੇ ਤਸਵੀਰ ਹੇਠਾਂ ਕੈਪਸ਼ਨ ’ਚ ਅੱਗੇ ਲਿਖਿਆ, ‘‘ਤੈਨੂੰ ਪਤਾ ਹੈ ਕਿ ਤੂੰ ਹਮੇਸ਼ਾ ਮੇਰੀ ਗੋਲਡਨ ਗਰਲ ਹੈ, ਮੇਰੀ ਸੋਲ ਸਿਸਟਾ, ਮੇਰੀ ਹਮੇਸ਼ਾ ਤੋਂ ਬੈਸਟ ਫਰੈਂਡ… ਅਤੇ ਠੀਕ ਹੈ, ਮੈਂ ਤੈਨੂੰ ਵਾਅਦਾ ਕਰਦੀ ਹਾਂ ਕਿ ਜਦ ਤੂੰ 101ਵੀਂ ਵਾਰ ਡਿੱਗੇਗੀ ਤਾਂ ਮੈਂ ਤੇਰੀ ਮਦਦ ਕਰਾਂਗੀ… ਜਨਮ ਦਿਨ ਮੁਬਾਰਕ ਅਮੋਲਸ।’’