ਨਵੀਂ ਦਿੱਲੀ, 4 ਫਰਵਰੀ

ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੀ ਹੈਲੀਕਾਪਟਰ ਬਣਾਉਣ ਵਾਲੀ ਸਭ ਤੋਂ ਵੱਡੀ ਫੈਕਟਰੀ ਸੋਮਵਾਰ ਨੂੰ ਕਰਨਾਟਕ ਵਿੱਚ ਖੋਲ੍ਹੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਤੁਮਾਕੁਰੂ ਵਿਖੇ ਸਥਿਤ 615 ਏਕੜ ਦੀ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਇਹ ਭਾਰਤ ਦੀ ਸਭ ਤੋਂ ਵੱਡੀ ਹੈਲੀਕਾਪਟਰ-ਨਿਰਮਾਣ ਫੈਕਟਰੀ ਹੋਵੇਗੀ ਅਤੇ ਸ਼ੁਰੂ ਵਿੱਚ ਲਾਈਟ ਯੂਟਿਲਿਟੀ ਹੈਲੀਕਾਪਟਰ ਦਾ ਉਤਪਾਦਨ ਕਰੇਗੀ। ਕੰਪਨੀ ਦਾ ਪਹਿਲਾਂ ਹੈਲੀਕਾਪਟਰ ਬਣਾਉਣ ਦਾ ਬੰਗਲੌਰ ਵਿੱਚ ਪਲਾਂਟ ਹੈ।