ਨਵੀਂ ਦਿੱਲੀ, 8 ਮਈ

ਭਾਜਪਾ ਨੇ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਕਾਂਗਰਸ ਆਗੂ ਸੋਨੀਆ ਗਾਂਧੀ ਵਿਰੁੱਧ ਕਾਰਵਾਈ ਕਰਨ ਅਤੇ ਚੋਣ ਪ੍ਰਚਾਰ ਦੌਰਾਨ ਕਰਨਾਟਕ ਲਈ ‘ਪ੍ਰਭੁਸੱਤਾ’ ਸ਼ਬਦ ਦੀ ਵਰਤੋਂ ਕਰਨ ‘ਤੇ ਉਨ੍ਹਾਂ ਦੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦੀ ਅਗਵਾਈ ਹੇਠ ਭਾਜਪਾ ਦੇ ਵਫ਼ਦ ਨੇ ਕਮਿਸ਼ਨ ਨੂੰ ਇਸ ਮੁੱਦੇ ‘ਤੇ ਮੰਗ ਪੱਤਰ ਵੀ ਸੌਂਪਿਆ। ਪਾਰਟੀ ਨੇ ਕਿਹਾ, ‘ਕਰਨਾਟਕ ਭਾਰਤ ਸੰਘ ਵਿੱਚ ਇੱਕ ਬਹੁਤ ਮਹੱਤਵਪੂਰਨ ਮੈਂਬਰ ਰਾਜ ਹੈ ਅਤੇ ਭਾਰਤ ਸੰਘ ਦੇ ਮੈਂਬਰ ਰਾਜ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਕੋਈ ਵੀ ਸੱਦਾ ਵੱਖ ਹੋਣ ਦੀ ਮੰਗ ਕਰਨ ਦੇ ਬਰਾਬਰ ਹੈ ਅਤੇ ਖਤਰਨਾਕ ਅਤੇ ਘਾਤਕ ਨਤੀਜਿਆਂ ਨਾਲ ਭਰਪੂਰ ਹੈ।’ ਪੱਤਰਕਾਰਾਂ ਨੂੰ ਪਾਰਟੀ ਆਗੂ ਤਰੁਣ ਚੁੱਘ ਨੇ ਲੋਕ ਪ੍ਰਤੀਨਿਧਤਾ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ।