ਕਰਨਾਟਕ ਦੇ ਬੈਂਗਲੁਰੂ ਨੇੜੇ ਸ਼ਨੀਵਾਰ ਨੂੰ ਇਕ ਕੰਟੇਨਰ ਟਰੱਕ ਇਕ ਕਾਰ ‘ਤੇ ਪਲਟ ਗਿਆ। ਜਿਸ ਕਾਰਨ ਇਕ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਬੇਂਗਲੁਰੂ ਦੇ ਬਾਹਰਵਾਰ ਤਾਲੇਕੇਰੇ ਨੇੜੇ ਨੇਲਮੰਗਲਾ ਵਿਖੇ ਵਾਪਰਿਆ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਚੰਦਰਯਾਗੱਪਾ ਗੋਲ (48), ਗੌਰਾਬਾਈ (42), ਵਿਜੇਲਕਸ਼ਮੀ (36), ਜੌਨ (16), ਦੀਕਸ਼ਾ (12) ਅਤੇ ਆਰੀਆ (6) ਵਜੋਂ ਹੋਈ ਹੈ। ਪੁਲਿਸ ਮੁਤਾਬਕ ਹਾਦਸੇ ਦੇ ਸਮੇਂ ਪਰਿਵਾਰ ਵਿਜੇਪੁਰਾ ਜਾ ਰਿਹਾ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਟਰੱਕ ਕਾਰ ‘ਤੇ ਡਿੱਗਿਆ ਤਾਂ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ। ਹਾਦਸੇ ਕਾਰਨ ਨੈਸ਼ਨਲ ਹਾਈਵੇਅ 48 ‘ਤੇ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।