ਨਵੀਂ ਦਿੱਲੀ, 2 ਦਸੰਬਰ

ਸਰਕਾਰ ਨੇ ਕਿਹਾ ਹੈ ਕਿ ਕਰਨਾਟਕ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਦੋ ਕੇਸਾਂ ਦਾ ਪਤਾ ਲੱਗਿਆ ਹੈ। ਕੇਂਦਰ ਸਰਕਾਰ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਬਿਨਾਂ ਦੇਰੀ ਟੀਕਾਕਰਨ ਕਰਨ ਲਈ ਕਿਹਾ। ਦੋਵੇਂ ਮਰੀਜ਼ ਹਲਕੇ ਲੱਛਣਾਂ ਵਾਲੇ 66 ਸਾਲ ਅਤੇ 46 ਸਾਲ ਦੇ ਪੁਰਸ਼ ਹਨ। ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮਰੀਜ਼ਾਂ ਵਿੱਚ ਗੰਭੀਰ ਲੱਛਣ ਨਹੀਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇ ਸਾਰੇ ਸੰਪਰਕਾਂ ਦਾ ਸਮੇਂ ਸਿਰ ਪਤਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।