ਮੁੰਬਈ,9 ਮਾਰਚ
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਮੰਨਣਾ ਹੈ ਕਿ ਔਰਤਾਂ ਦਾ ਆਪਣੇ ਸੁਪਨਿਆਂ ਤੇ ਖੁਦ ਲਈ ਖੜ੍ਹਨਾ ਬਹੁਤ ਜ਼ਰੂਰੀ ਹੈ ਅਤੇ ਉਹ ਆਪਣੇ ਬਾਰੇ ਬਣੀਆਂ ਧਾਰਨਾਵਾਂ ਨੂੰ ਤੋੜਨ।
ਅਦਾਕਾਰ ਨੇ ਆਖਿਆ,‘‘ਔਰਤਾਂ ਦਾ ਆਪਣੇ ਸੁਪਨਿਆਂ ਤੇ ਖੁਦ ਲਈ ਖੜ੍ਹਨਾ ਬਹੁਤ ਅਹਿਮ ਹੈ ਅਤੇ ਨਾਲ ਹੀ ਉਨ੍ਹਾਂ ਬਾਰੇ ਬਣੀਆਂ ਪੁਰਾਣੀਆਂ ਧਾਰਨਾਵਾਂ ਖ਼ਤਮ ਹੋਣ। ਮੈਂ ਹਮੇਸ਼ਾਂ ਔਰਤਾਂ ਦੇ ਕੰਮਾਂ ਕਾਰਨ ਉਨ੍ਹਾਂ ਪੱਕਾ ਸਮਰਥਕ ਰਿਹਾ ਹਾਂ ਅਤੇ ਜਿੰਨਾ ਸੰਭਵ ਹੋ ਸਕਿਆ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ।’’
ਕੌਮਾਂਤਰੀ ਮਹਿਲਾ ਦਿਵਸ ਮੌਕੇ ਅਰਜੁਨ ਕਪੂਰ ਉਨ੍ਹਾਂ ਲੜਕੀਆਂ ਦੇ ਰੂ-ਬ-ਰੂ ਹੋਣਗੇ ਤੇ ਮਹਿਲਾ ਦਿਵਸ ਮਨਾਉਣਗੇ, ਜਿਨ੍ਹਾਂ ਨੇ ਔਰਤਾਂ ਬਾਰੇ ਬਣੀਆਂ ਧਾਰਨਾਵਾਂ ਤੋੜੀਆਂ, ਕੁਝ ਵੱਖਰਾ ਕੀਤਾ ਅਤੇ ਖੁਦ ਆਦਰਸ਼ ਬਣੀਆਂ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਤਜਰਬਿਆਂ ਨਾਲ ਉਤਸ਼ਾਹਿਤ ਕਰ ਰਹੀਆਂ ਹਨ। ਅਰਜੁਨ ਕਪੂਰ ਇਨ੍ਹਾਂ ਲੜਕੀਆਂ ਨੂੰ ਦੱਸੇਗਾ ਕਿ ਜੇਕਰ ਔਰਤਾਂ ਇੱਕ ਵਾਰ ਮਨ ਵਿੱਚ ਕੁਝ ਧਾਰ ਲੈਣ ਤਾਂ ਫਿਰ ਉਹ ਸਭ ਕੁਝ ਕਰ ਸਕਦੀਆਂ ਹਨ। ਅਦਾਕਾਰ ਨੇ ਆਖਿਆ,‘‘ਇਨ੍ਹਾਂ ਲੜਕੀਆਂ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਨੇ ਮੇਰੀਆਂ ਅੱਖਾਂ ਖੋਲ੍ਹਣ ਦਾ ਕੰਮ ਕੀਤਾ ਹੈ।’’ ਜਾਣਕਾਰੀ ਅਨੁਸਾਰ ਅਰਜੁਨ ਕਪੂਰ ਆਪਣੀ ਪਿਆਰ ਮੁਹੱਬਤ ਵਾਲੀ ਫ਼ਿਲਮ ‘ਕਰਾਸ-ਬਾਰਡਰ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਉਸ ਨਾਲ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਏਗੀ। ਇਸ ਤੋਂ ਇਲਾਵਾ ਉਹ ਫ਼ਿਲਮ ‘ਭੂਤ ਪੁਲੀਸ’ ਵਿੱਚ ਵੀ ਨਜ਼ਰ ਆਵੇਗਾ।