ਮੁੰਬਈ, 4 ਦਸੰਬਰ

ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਇੱਕ ਵਾਰ ਫਿਰ ਔਰਤਾਂ ਦੀ ਹੌਸਲਾ-ਅਫ਼ਜ਼ਾਈ ਲਈ ਸ਼ਬਦ ਸਾਂਝੇ ਕੀਤੇ ਹਨ। ਉਸ ਨੇ ਦੁਹਰਾਇਆ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ। ਕਾਜੋਲ ਨੇ ਆਪਣੇ ਪ੍ਰਮਾਣਿਤ ਇੰਸਟਾਗ੍ਰਾਮ ਅਕਾਊਂਟ ’ਤੇ ਹੈਸ਼ਟੈਗ ‘ਔਰਤਾਂ ਕੁਝ ਵੀ ਕਰ ਸਕਦੀਆਂ ਹਨ’ ਨਾਲ ਲਿਖਿਆ, ‘ਕਿਸੇ ਵੀ ਕੰਮ ਲਈ ਕਦੇ ਕੋਈ ਦੇਰ ਨਹੀਂ ਹੁੰਦੀ ਅਤੇ ਤੁਸੀਂ ਜੋ ਵੀ ਬਣਨਾ ਚਾਹੋ ਜਦੋਂ ਮਰਜ਼ੀ ਬਣ ਸਕਦੇ ਹੋ।’ ਜ਼ਿਕਰਯੋਗ ਹੈ ਕਿ ਕਾਜੋਲ ਅਕਸਰ ਹੀ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਉਸਾਰੂ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਫ਼ਿਲਮਾਂ ਦੀ ਗੱਲ ਕਰੀਏ ਤਾਂ ਬੌਲੀਵੁੱਡ ਅਦਾਕਾਰਾ ਕਾਜੋਲ ਇਸ ਸਾਲ ਫ਼ਿਲਮ ‘ਤਾਨ੍ਹਾਜੀ: ਦਿ ਅਨਸੰਗ ਵਾਰੀਅਰ’ ਵਿੱਚ ਆਪਣੇ ਪਤੀ ਅਜੈ ਦੇਵਗਨ ਨਾਲ ਨਜ਼ਰ ਆਈ ਸੀ। ਉਸ ਦੀ ਅਗਲੀ ਫ਼ਿਲਮ ਤ੍ਰਿਭੰਗਾ’ ਅਗਲੇ ਵਰ੍ਹੇ ਜਨਵਰੀ ’ਚ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਫ਼ਿਲਮ ਰੇਣੂਕਾ ਸ਼ਹਾਣੇ ਨਿਰਦੇਸ਼ਤ ਕੀਤੀ ਗਈ ਹੈ, ਜਿਸ ਵਿੱਚ ਤਨਵੀ ਆਜ਼ਮੀ ਅਤੇ ਮਿਥੀਲਾ ਪਾਲਕਰ ਨੇ ਕੰਮ ਕੀਤਾ ਹੈ।