ਮੁੰਬਈ:ਕਰੋਨਾ ਮਹਾਮਾਰੀ ਦੇ ਦੂਜੇ ਦੌਰ ਨਾਲ ਜੂਝ ਰਹੇ ਆਪਣੇ ਚਾਹੁਣ ਵਾਲਿਆਂ ਨੂੰ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਹਾਂ-ਪੱਖੀ ਰਹਿਣ ਲਈ ਪ੍ਰੇਰਿਆ ਹੈ। ਉਸ ਨੇ ਆਖਿਆ,‘‘ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਇਹ ਔਖੀ ਘੜੀ ਲੰਘ ਨਹੀਂ ਜਾਂਦੀ ਆਪਾਂ ਨੂੰ ਉਦੋਂ ਤੱਕ ਹਾਂ-ਪੱਖੀ ਰਹਿਣ ਦੀ ਲੋੜ ਹੈ। ਇਹ ਇਕ ਦੌਰ ਹੈ ਅਤੇ ਇਹ ਲੰਘ ਜਾਣਾ ਹੈ। ਮੈਂ ਜਾਣਦਾ ਹਾਂ ਕਿ ਅਸੀਂ ਸਾਰੇ ਬਹੁਤ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਾਂ ਅਤੇ ਆਪਾਂ ਨੂੰ ਰੱਬ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਜਿਸ ਪੱਖੋਂ ਹੋ ਸਕੇ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।’’ ਉਸ ਨੇ ਆਖਿਆ,‘‘ਦਬੰਗ: ਦਿ ਐਨੀਮੇਟਿਡ ਸੀਰੀਜ਼’ ਫ਼ਿਲਮ ਦਬੰਗ ਦਾ ਰੂਪਾਂਤਰਨ ਤੇ ਕਲਪਨਿਕ ਰੂਪ ਹੈ।