ਮੈਲਬਰਨ, 18 ਫਰਵਰੀ
ਨਾਓਮੀ ਓਸਾਕਾ ਨੇ ਸੇਰੇਨਾ ਵਿਲੀਅਮਜ਼ ਦੀ 24ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਇਥੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਫਾਈਨਲ ’ਚ ਦਾਖਲਾ ਪਾ ਲਿਆ, ਜਿਥੇ ਉਸ ਦੀ ਟੱਕਰ ਜੈਨੀਫਰ ਬ੍ਰੈਡੀ ਨਾਲ ਹੋਵੇਗਾ। ਸੇਰੇਨਾ ਪਿਛਲੇ ਚਾਰ ਸਾਲਾਂ ਤੋਂ ਮਾਰਗ੍ਰੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬਾਂ ਦੀ ਬਰਾਬਰੀ ਕਰਨ ਵਿੱਚ ਲੱਗੀ ਹੋਈ ਹੈ। ਉਹ ਕਈ ਵਾਰ ਇਸ ਦੇ ਨੇੜੇ ਪੁੱਜੀ ਪਰ ਆਖਰੀ ਪਲਾਂ ਵਿੱਚ ਹਾਰ ਜਾਂਦੀ ਹੈ। ਉਸ ਨੇ ਆਪਣਾ ਆਖਰੀ ਗਰੈਂਡ ਸਲੈਮ ਖ਼ਿਤਾਬ 2017 ਵਿੱਚ ਮੈਲਬਰਨ ਪਾਰਕ ਵਿੱਚ ਹੀ ਜਿੱਤਿਆ ਸੀ। ਓਸਾਕਾ ਨੇ 39 ਸਾਲਾ ਸੇਰੇਨਾ ਨੂੰ 6-3, 6-4 ਨਾਲ ਮਾਤ ਦਿੱਤੀ। ਬ੍ਰੈਡੀ ਨੇ ਚੈੱਕ ਗਣਰਾਜ ਦੀ ਕਾਰੋਲਿਨਾ ਮੁਚੋਵਾ ਨੂੰ 6-4, 3-6, 6-4 ਨਾਲ ਮਾਤ ਦਿੱਤੀ।