ਨਵੀਂ ਦਿੱਲੀ:ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਦੇਸ਼ ਦੇ ਓਲੰਪਿਕ ਦਲ ਦਾ ‘ਚੀਅਰ4 ਇੰਡੀਆ’ ਗੀਤ ਰਿਲੀਜ਼ ਕੀਤਾ ਅਤੇ ਲੋਕਾਂ ਨੂੰ ਟੋਕੀਓ ਓਲੰਪਿਕ ਦੌਰਾਨ ਦੇਸ਼ ਦੇ ਖਿਡਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਗਰੈਮੀ ਐਵਾਰਡ ਜੇਤੂ ਸੰਗੀਤਕਾਰ ਏ.ਆਰ ਰਹਿਮਾਨ ਅਤੇ ਗਾਇਕਾ ਅਨੱਨਿਆ ਬਿਰਲਾ ਨੇ ਮਿਲ ਕੇ ਇਹ ਗੀਤ ਤਿਆਰ ਕੀਤਾ ਹੈ। ਖੇਡ ਮੰਤਰੀ ਨੇ ਕਿਹਾ, ‘‘ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਗੀਤ ਸੁਣਨ ਅਤੇ ਅੱਗੇ ਸ਼ੇਅਰ ਕਰਨ ਦੀ ਅਪੀਲ ਕਰਦਾ ਹਾਂ।’’