ਲੰਡਨ, 23 ਦਸੰਬਰ
ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਕ੍ਰਿਸਮਸ ਤਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੇ ਡੈਲਟਾ ਸਰੂਪ ਦੀ ਤੁਲਨਾ ਵਿੱਚ ਓਮੀਕਰਨ ਹਲਕਾ ਵਾਇਰਸ ਹੈ ਤੇ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਘੱਟ ਪੈਂਦੀ ਹੈ। ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਦਾ ਖਤਰਾ ਕਿਨਾਂ ਕੁ ਘਟਿਆ ਹੈ।