ਸਟਾਰ ਖ਼ਬਰ-7 ਜੂਨ ਨੂੰ ਓਨਟੇਰੀਓ ਵਿੱਚ ਸੂਬਾਈ ਚੋਣਾਂ ਹੋਣੀਆਂ ਹਨ। ਹੁਣ ਤੱਕ ਲਿਬਰਲ, ਪੀ.ਸੀ ਅਤੇ ਐੱਨ.ਡੀ.ਪੀ ਨੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤੇ ਹਨ। ਸਾਰੀਆਂ ਹੀ ਪਾਰਟੀਆਂ ਓਨਟੇਰੀਓ ਨੂੰ ਬਿਹਤਰ ਸੂਬਾ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ। ਇਹਨਾਂ ਵਿੱਚ ਚਾਈਲਡ ਕੇਅਰ, ਸਿਹਤ ਅਤੇ ਆਵਾਜਾਈ ਸੇਵਾਵਾਂ ਸ਼ਾਮਿਲ ਹਨ ਅਤੇ ਇਹਨਾਂ ਵਿੱਚ ਕੁਝ ਬਹੁਤ ਮਹਿੰਗੇ ਵਾਅਦੇ ਹਨ।
ਪੀæਸੀæ ਪਾਰਟੀ ਦੇ ਨੇਤਾ ਡਗ ਫੋਰਡ ਨੇ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਸੈਕਸ ਮਜਬੂਨ ਨੂੰ ਓਵਰਹਾਲ ਕਰਨ ਦਾ ਵਾਅਦਾ ਕੀਤਾ ਹੈ। ਪਹਿਲੀ ਬਹਿਸ ਦੌਰਾਨ ਫੋਰਡ ਨੇ ਸੱਬਵੇਅ ਅਤੇ ਹੋਰ ਆਵਾਜਾਈ ਸਾਧਨਾਂ ਤੇ ਹੋਰ 5 ਬਿਲੀਅਨ ਡਾਲਰ ਖ਼ਰਚਣ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚੋਂ ਇੱਕ ਗੋ ਟ੍ਰਾਂਜ਼ਿੱਟ ਦੀ ਲਾਈਨ ਵੀ ਸ਼ਾਮਿਲ ਹੈ ਜੋ ਟੋਰਾਂਟੋ ਅਤੇ ਨਾਇਗਰਾ ਫਾਲਜ਼ ਨੂੰ ਜੋੜੇਗੀ। ਉਹਨਾਂ ਕਿਹਾ ਕਿ ਇਹ ਫੰਡਿੰਗ ਮੌਜੂਦਾ ਸਰਕਾਰ ਵੱਲੋਂ ਐਲਾਨੀ ਫੰਡਿੰਗ ਤੋਂ ਅਲੱਗ ਹੋਵੇਗੀ। ਫੋਰਡ ਨੇ ਗਰੀਨਬੈਲਟ ਤੇ ਪਹਿਲਾਂ ਜੋ ਘਰ ਬਣਾਉਣ ਦਾ ਐਲਾਨ ਕੀਤਾ ਸੀ ਉਸ ਤੋਂ ਵਾਪਿਸ ਯੂ ਟਰਨ ਮਾਰ ਲਈ ਗਈ ਹੈ ਅਤੇ ਕਿਹਾ ਕਿ ਲੋਕਾਂ ਦੀ ਆਵਾਜ਼ ਦੇ ਮੱਦੇਨਜ਼ਰ ਗਰੀਨਬੈਲਟ ਨੂੰ ਨਹੀਂ ਛੇੜਿਆ ਜਾਵੇਗਾ।
ਫੋਰਡ ਨੇ ਦਿਮਾਗੀ ਸਿਹਤ ਅਤੇ ਐਡਿਕਟਿਵ ਸੇਵਾਵਾਂ ਤੇ ਦਸ ਸਾਲਾਂ ਵਿੱਚ 1æ9 ਬਿਲੀਅਨ ਡਾਲਰ ਖ਼ਰਚਣ ਦਾ ਐਲਾਨ ਕੀਤਾ ਹੈ। 6750 ਡਾਲਰ ਪ੍ਰਤੀ ਬੱਚਾ ਚਾਈਲਡ ਕੇਅਰ ਤੇ ਟੈਕਸ ਰਿਬੇਟ ਦੇਣ ਦਾ ਐਲਾਨ ਕੀਤਾ ਹੈ ਜਿਸ ਤੇ ਸਲਾਨਾ 389 ਮਿਲੀਅਨ ਡਾਲਰ ਖ਼ਰਚ ਆਵੇਗਾ। ਬਿਜਲੀ ਦਰਾਂ ਵਿੱਚ 12 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ਼ ਇੱਕ ਘਰ ਨੂੰ ਔਸਤਨ 173 ਡਾਲਰ ਸਲਾਨਾ ਦਾ ਫਾਇਦਾ ਹੋਵੇਗਾ।
ਫੋਰਡ ਨੇ ਲਿਬਰਲ ਦੇ ਖ਼ਰਚਿਆਂ ਤੇ ਨਜ਼ਰਸਾਨੀ ਕਰਨ ਲਈ ਇੱਕ ਕਮਿਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਹੈ। ਫੋਰਡ ਨੇ ਕੈਪ ਐਂਡ ਟਰੇਡ ਕਾਰਬਨ ਕੀਮਤ ਨੂੰ ਵੀ ਹਟਾਉਣ ਦਾ ਐਲਾਨ ਕੀਤਾ ਹੈ। ਇਸ ਨਾਲ਼ ਤੇਲ ਦੀ ਕੀਮਤ ਵਿੱਚ ਘੱਟੋ-ਘੱਟ 4æ3 ਸੈਂਟ ਪ੍ਰਤੀ ਲੀਟਰ ਦੀ ਕਮੀ ਆਵੇਗੀ। ਪੀæਸੀ ਪਾਰਟੀ ਨੇ 5 ਸਾਲਾਂ ਵਿੱਚ 15,000 ਅਤੇ 10 ਸਾਲਾਂ ਵਿੱਚ 30,000 ਬੈੱਡ ਹਸਪਤਾਲਾਂ ਵਿੱਚ ਜੋੜਨ ਦਾ ਐਲਾਨ ਵੀ ਕੀਤਾ ਹੈ।
ਫੋਰਡ ਨੇ ਸਨਅਤੀ ਟੈਕਸਾਂ ਵਿੱਚ 1 ਫੀਸਦੀ ਦੀ ਕਮੀ ਕਰਕੇ ਇਹਨਾਂ ਨੂੰ ਮੌਜੂਦਾ 11æ5 ਫੀਸਦੀ ਤੋਂ ਘਟਾ ਕੇ 10æ5 ਫੀਸਦੀ ਕਰਨ ਦਾ ਐਲਾਨ ਵੀ ਕੀਤਾ ਹੈ।
ਐੱਨæਡੀæਪੀ ਦੀ ਐਂਡ੍ਰੀਆ ਹੌਰਵਥ ਨੇ ਸਿਹਤ ਸੇਵਾਵਾਂ ਵਿੱਚ ਦੰਦਾਂ ਦੇ ਇਲਾਜ ਨੂੰ ਓਹਿੱਪ ਵਿੱਚ ਵਾਪਿਸ ਲਿਆਉਣ ਦਾ ਐਲਾਨ ਕੀਤਾ ਹੈ। ਬੀਮਾ ਕਵਰੇਜ ਨਾਂ ਹੋਣ ਦੀ ਸੂਰਤ ਵਿੱਚ ਕੈਂਸਰ ਲਈ ਮੁਫਤ ਦਵਾਈਆਂ ਦੇਣਾ ਵੀ ਹੌਰਵਥ ਦੇ ਵਾਅਦੇ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਹਸਪਤਾਲਾਂ ਦੀ ਫੰਡਿੰਗ ਵਿੱਚ 5% ਦਾ ਵਾਧਾ, 40,000 ਡਾਲਰ ਜਾਂ ਇਸ ਘੱਟ ਆਮਦਨ ਵਾਲੇ ਪ੍ਰੀਵਾਰਾਂ ਲਈ ਚਾਈਲਡ ਕੇਅਰ ਸਿਰਫ 12 ਡਾਲਰ ਪ੍ਰਤੀ ਦਿਨ, ਫਾਰਮਾਕੇਅਰ ਅਤੇ ਡੈਂਟਲ ਕੇਅਰ ਪਲਾਨ, 220,000 ਜਾਂ ਉਸ ਤੋਂ ਵੱਧ ਕਮਾਉਣ ਵਾਲਿਆਂ ਤੋਂ 1 ਫੀਸਦੀ ਅਤੇ 3 ਲੱਖ ਜਾਂ ਉਸ ਤੋਂ ਵੱਧ ਕਮਾਉਣ ਵਾਲਿਆਂ ਤੋਂ 2 ਫੀਸਦੀ ਵਧੇਰੇ ਟੈਕਸ ਉਗਰਾਹੁਣਾ।
ਓਨਟੇਰੀਓ ਵਰਕਸ ਅਤੇ ਡਿਸਅਬਿਲਿਟੀ ਵਿੱਚ ਅਰਬਾਂ ਡਾਲਰਾਂ ਦਾ ਵਾਧਾ, ਬਿਜਲੀ ਦਰਾਂ 30 ਫੀਸਦੀ ਘਟਾਉਣੀਆਂ, 15000 ਵਾਧੂ ਬੈੱਡ ਸਥਾਪਿਤ ਕਰਨਾ, 90,000 ਡਾਲਰ ਜਾਂ ਉਸ ਤੋਂ ਉੱਪਰ ਦੀ ਕੀਮਤ ਵਾਲੇ ਵਾਹਨਾਂ ਤੇ ਵਾਧੂ 3 ਫੀਸਦੀ ਸਰਚਾਰਜ ਲਾਉਣ ਤੋਂ ਇਲਾਵਾ ਆਟੋ ਬੀਮਾ ਵਿੱਚ 15 ਫੀਸਦੀ ਦੀ ਕਟੌਤੀ ਕਰਨਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਹੌਰਵਥ ਨੇ ਵਿਦਿਆਰਥੀ ਕਰਜ਼ੇ ਵੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਲਿਬਰਲ ਨੇਤਾ ਕੈਥਲਿਨ ਵਿੱਨ ਨੇ ਡਾਊਨਟਾਊਨ ਰਿਲੀਫ ਲਾਈਨ, ਯੰਗ ਨੌਰਥ ਸੱਬਵੇਅ ਅਤੇ ਵਾਟਰਫ੍ਰੰਟ ਲਾਈਟ ਰੇਲ ਟ੍ਰਾਂਜ਼ਿੱਟ ਸੇਵਾ ਵਿੱਚ ਸੂਬਾ ਸਰਕਾਰ ਦਾ ਬਣਦਾ ਹਿੱਸਾ ਪਾਉਣ ਦਾ ਐਲਾਨ ਕੀਤਾ ਹੈ।
ਗਰੀਨਬੈਲਟ ਖ਼ੇਤਰ ਵਿੱਚ ਵਾਧਾ ਕਰਨਾ, ਫ੍ਰੈਂਕੋਫੋਨ ਸੀਨੀਅਰਜ਼ ਲਈ 500 ਨਵੇਂ ਲੌਂਗਟਰਮ ਬੈੱਡ ਸਥਾਪਿਤ ਕਰਨਾ, ਸੰਨ 2022 ਤੱਕ 5,000 ਨਵੇਂ ਬੈੱਡ ਸੂਬੇ ਦੇ ਹਸਪਤਾਲਾਂ ਵਿੱਚ ਜੋੜਨ ਤੋਂ ਇਲਾਵਾ ਸੀਨੀਅਰਜ਼ ਲਈ 3æ3 ਬਿਲੀਅਨ ਡਾਲਰ ਖ਼ਰਚਣ ਦਾ ਵਾਅਦਾ ਕੀਤਾ ਹੈ।
ਆਪਣੇ ਆਖਿਰੀ ਬੱਜਟ ਵਿੱਚ ਲਿਬਰਲ ਸਰਕਾਰ ਨੇ 6æ7 ਬਿਲੀਅਨ ਡਾਲਰ ਦਾ ਬੱਜਟੀ ਘਾਟਾ ਵਿਖਾਉਂਦਿਆਂ 158æ5 ਬਿਲੀਅਨ ਡਾਲਰ ਖ਼ਰਚ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਮੁਫਤ ਚਾਈਲਡ ਕੇਅਰ, ਫਾਰਮ ਅਤੇ ਡੈਂਟਲ ਸੰਭਾਲ ਨੂੰ ਵਧਾਉਣਾ, ਹਸਪਤਾਲਾਂ, ਦਿਮਾਗੀ ਸਿਹਤ ਅਤੇ ਲੌਂਗ ਟਰਮ ਕੇਅਰ ਵਿੱਚ ਵਾਧਾ ਕਰਨਾ ਸ਼ਾਮਿਲ ਹੈ।
ਚਾਈਲਡਕੇਅਰ ਤੇ 2æ2 ਬਿਲੀਅਨ ਡਾਰਲ ਖ਼ਰਚਣੇ ਸ਼ਾਮਿਲ ਹਨ ਜੋ 2020 ਤੱਕ ਸ਼ੁਰੂ ਹੋਣਗੇ। ਵਿੱਨ ਨੇ ਟੋਰਾਂਟੋ ਦੇ ਸਿੱਕ ਚਿਲਡਰਨ ਹਸਪਤਾਲ ਦੀ ਨਵਉਸਾਰੀ ਤੇ ਆਉਂਦੇ ਦਸ ਸਾਲਾਂ ਵਿੱਚ 2æ4 ਬਿਲੀਅਨ ਡਾਲਰ ਖ਼ਰਚਣ ਦਾ ਐਲਾਨ ਕੀਤਾ ਹੈ। ਦਿਮਾਗੀ ਸਿਹਤ ਤੇ 2æ1 ਬਿਲੀਅਨ ਡਾਲਰ ਖਰæਚਣ ਦਾ ਐਲਾਨ ਕੀਤਾ ਹੈ। 2020-2021 ਤੱਕ ਬਜ਼ੁਰਗਾਂ ਨੂੰ ਮੁਫਤ ਦਵਾਈਆਂ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਸ਼ਾਮਿਲ ਹੈ।