ਸਟਾਰ ਖ਼ਬਰ-ਓਨਟੇਰੀਓ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਅਧਿਕਾਰਤ ਤੌਰ ਤੇ ਕੰਪੇਨ ਸ਼ੁਰੂ ਹੋ ਚੁੱਕੀ ਹੈ ਅਤੇ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਜਦੋਂ ਇਪਸਸ ਪੋਲ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਮੌਜੂਦਾ ਤਿੰਨਾਂ ਪਾਰਟੀ ਨੇਤਾਵਾਂ ਦੀ ਮਕਬੂਲੀਅਤ ਬਾਰੇ ਜਾਨਣਾ ਚਾਹਿਆ ਤਾਂ 74% ਲੋਕਾਂ ਦਾ ਕਹਿਣਾ ਸੀ ਕਿ ਕਾਸ਼ ਇਹਨਾਂ ਤਿੰਨਾਂ ਦੀ ਥਾਂ ਕੋਈ ਹੋਰ ਨੇਤਾ ਹੁੰਦਾ ਜੋ ਵਧੀਆ ਪ੍ਰੀਮੀਅਰ ਬਣ ਸਕਦਾ।
ਪਰ ਹੁਣ ਜਦੋਂ ਹੋਰ ਕੋਈ ਹੈ ਹੀ ਨਹੀਂ ਤਾਂ ਪਤਾ ਲੱਗਾ ਕਿ ਐੱਨæਡੀæਪੀ ਨੇਤਾ ਐਂਡ੍ਰੀਆ ਹੌਰਵਥ ਨੂੰ 38 ਫੀਸਦੀ ਅਤੇ ਫੋਰਡ ਨੂੰ 37 ਫੀਸਦੀ ਲੋਕਾਂ ਨੇ ਆਪਣੀ ਪਸੰਦ ਦੱਸਿਆ ਜਦੋਂ ਕਿ 19 ਫੀਸਦੀ ਲੋਕਾਂ ਨੇ ਲਿਬਰਲ ਨੇਤਾ ਕੈਥਲਿਨ ਵਿੱਨ ਨੂੰ ਆਪਣੀ ਪਸੰਦੀਦਾ ਦਾ ਨੇਤਾ ਦੱਸਿਆ।
ਜਦੋਂ ਵਧੀਆ ਪ੍ਰੀਮੀਅਰ ਸਾਬਿਤ ਹੋਣ ਬਾਰੇ ਪੁੱਛਿਆ ਤਾਂ ਹੌਰਵਥ ਨੂੰ ਇੱਕ ਵਾਰ ਫਿਰ 40 ਫੀਸਦੀ ਜਦੋਂ ਕਿ 33 ਫੀਸਦੀ ਨੇ ਫੋਰਡ ਅਤੇ 20 ਫੀਸਦੀ ਨੇ ਵਿੱਨ ਨੂੰ ਵਧੀਆ ਪ੍ਰੀਮੀਅਰ ਹੋਣ ਦੀ ਹਾਮੀ ਭਰੀ।
ਇਪਸਸ ਦੇ ਮੁਖੀ ਡੈਰਿਲ ਬਰਿੱਕਰ ਦਾ ਕਹਿਣਾ ਹੈ ਕਿ ਹੌਰਵਥ ਨੂੰ ਬਹੁਤੇ ਲੋਕਾਂ ਦੀ ਪਸੰਦ ਦਾ ਲਾਭ ਹੈ ਜਦੋਂ ਕਿ ਦੂਜੇ ਦੋਵਾਂ ਨੇਤਾਵਾਂ ਪ੍ਰਤੀ ਲੋਕਾਂ ਦੀ ਵਧੇਰੇ ਬੇਰੁੱਖੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੌਰਵਥ ਦੇ ਨਾਮ ਤੇ ਬਹੁਤੇ ਲੋਕ ਰਜ਼ਾਮੰਦ ਹਨ ਪਰ ਅਜਿਹਾ ਇਸ ਕਰਕੇ ਨਹੀਂ ਕਿ ਉਹਨਾਂ ਕਿਤੇ ਵੱਧ ਲੋਕ ਪਸੰਦ ਕਰਦੇ ਹਨ।
ਜਦੋਂ ਲੋਕਾਂ ਤੋਂ ਵੱਖ-ਵੱਖ ਪਹਿਲੂਆਂ ਬਾਰੇ ਜਾਨਣਾ ਚਾਹਿਆ ਕਿ ਲੋਕਾਂ ਨੇ ਹੌਰਵਥ ਤੇ 7 ਮੁੱਦਿਆਂ ਤੇ ਸਭ ਤੋਂ ਵੱਧ ਵਿਸ਼ਵਾਸ ਜਿਤਾਇਆ ਜਿੰਨਾਂ ਵਿੱਚ ਮਿਡਲ ਕਲਾਸ ਲਈ ਲੜਨ, ਸਿਹਤ ਮਹਿਕਮੇ ਵਿੱਚ ਸੁਧਾਰ ਤੋਂ ਇਲਾਵਾ ਬਿਹਤਰ ਪ੍ਰੀਮੀਅਰ ਲਈ ਗੁਣ ਸ਼ਾਮਿਲ ਹਨ। ਫੋਰਡ ਨੂੰ 6 ਮੁੱਦਿਆਂ ਤੇ ਵਧੀਆ ਮੰਨਿਆ ਗਿਆ ਹੈ ਜਿਸ ਵਿੱਚ ਕਹਿਣੀ ਕਰਨੀ ਵਿੱਚ ਅੰਤਰ ਨਾਂ ਹੋਣਾ, ਸੂਬੇ ਦੇ ਘਾਟੇ ਨੂੰ ਪੂਰਨਾ ਅਤੇ ਬਿਜਲੀ ਦੇ ਹਾਲਾਤਾਂ ਨੂੰ ਸੁਧਾਰਨਾ ਸ਼ਾਮਿਲ ਹੈ। ਓਧਰ ਇਹਨਾਂ ਮੁੱਦਿਆਂ ਵਿੱਚੋਂ ਵਿੱਨ ਤੇ ਕਿਸੇ ਮੁੱਦੇ ਨੂੰ ਲੈ ਕੇ ਵਿਸ਼ਵਾਸ ਨਹੀਂ ਜਿਤਾਇਆ ਗਿਆ। 6 ਹੋਰ ਅਜਿਹੇ ਮੁੱਦੇ ਸਨ ਜਿਸ ਤੇ ਲੋਕਾਂ ਦਾ ਮੰਨਣਾ ਹੈ ਕਿ ਇਹਨਾਂ ਨੂੰ ਕੋਈ ਵੀ ਨੇਤਾ ਹੱਲ ਨਹੀਂ ਕਰ ਸਕੇਗਾ। ਇਹਨਾਂ ਵਿੱਚ ਸੜਕੀ ਭੀੜ ਨੂੰ ਨੱਥ ਘਟਾਉਣਾ, ਜਿਸ ਤੇ ਤੁਸੀਂ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕੋ ਜਾਂ ਜਿਸ ਨਾਲ਼ ਤੁਸੀਂ ਬੈਠ ਕੇ ਬੀਅਰ ਜਾਂ ਚਾਹ ਪੀ ਸਕੋ।
ਕਿਸੇ ਵੀ ਨੇਤਾ ਕੋਲ਼ ਇਹਨਾਂ ਮੁੱਦਿਆਂ ਤੇ 40 ਫੀਸਦੀ ਤੋਂ ਵਧੇਰੇ ਵੋਟਰਾਂ ਦਾ ਵਿਸ਼ਵਾਸ ਨਹੀਂ ਸੀ।
ਘੱਟ ਮਕਬੂਲੀਅਤ ਹੋਣ ਦੇ ਬਾਵਜੂਦ ਵੀ 8 ਮਈ ਤੱਕ ਫੋਰਡ ਦਾ ਹੱਥ ਸਰਕਾਰ ਬਣਾਉਣ ਵਿੱਚ ਉੱਪਰ ਹੈ। ਪਿਛਲੇ ਸਰਵੇਖਣ ਵਿੱਚ ਇਪਸਸ ਨੇ ਫੋਰਡ ਨੂੰ 40 ਫੀਸਦੀ ਜਦੋਂ ਕਿ ਹੌਰਵਥ ਦੀ ਪਾਰਟੀ ਨੂੰ 29 ਫੀਸਦੀ ਲੋਕਾਂ ਦੀ ਪਸੰਦ ਦੱਸਿਆ ਸੀ।
ਭਰਿਕਰ ਦਾ ਕਹਿਣਾ ਹੈ ਕਿ ਫੋਰਡ ਦੀ ਮਕਬੂਲੀਅਤ ਫੋਰਡ ਨੂੰ ਵੋਟ ਪਾਉਣਾ ਹੀ ਇੱਕ ਕਾਰਨ ਨਹੀਂ ਹੈ। ਇਸ ਦਾ ਮਤਲਬ ਹੈ ਕਿ ਪੀਸੀ ਨੂੰ ਵੋਟ ਪਾਉਣ ਦਾ ਕਾਰਨ ਇਹ ਨਹੀਂ ਹੈ ਕਿ ਲੋਕ ਫੋਰਡ ਨੂੰ ਬਹੁਤ ਪਸੰਦ ਕਰਦੇ ਹਨ। ਲੋਕ ਵਿੱਨ ਨੂੰ ਹਰਾਉਣਾ ਚਾਹੁੰਦੇ ਹਨ।
ਏਥੇ ਫੋਰਡਨੇਸ਼ਨ ਦੀ ਕੋਈ ਹਨ੍ਹੇਰੀ ਨਹੀਂ ਝੁੱਲ ਰਹੀ।
ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 64 ਫੀਸਦੀ ਲੋਕ ਵਿੱਨ ਦੇ ਲਿਬਰਲਾਂ ਨੂੰ ਸਰਕਾਰ ਤੋਂ ਬਾਹਰ ਕਰਨਾ ਚਾਹੁੰਦੇ ਹਨ। ਇਸ ਦੇ ਉਲਟ 50 ਫੀਸਦੀ ਅਜਿਹੇ ਲੋਕ ਵੀ ਹਨ ਜੋ ਫੋਰਡ ਨੂੰ ਸਰਕਾਰ ਵਿੱਚ ਨਹੀਂ ਆਉਣ ਦੇਣਾ ਚਾਹੁੰਦੇ।
ਜਦੋਂ ਕਿਸ ਲਿੰਗ ਦੇ ਲੋਕ ਕਿਸ ਨੇਤਾ ਨੂੰ ਵੱਧ ਪਸੰਦ ਕਰਦੇ ਹਨ ਤਾਂ ਵਧੇਰੇ ਮਰਦਾਂ ਨੇ ਫੋਰਡ ਨੂੰ ਪਸੰਦ ਕੀਤਾ ਹੈ। ਸਿਰਫ 24 ਫੀਸਦੀ ਔਰਤ ਵੋਟਰਾਂ ਨੇ ਫੋਰਡ ਦੇ ਹੱਕ ਵਿੱਚ ਹਾਮੀ ਭਰੀ ਹੈ ਜਦੋਂ ਕਿ 43 ਫੀਸਦੀ ਮਰਦਾਂ ਨੇ ਫੋਰਡ ਨੂੰ ਪਸੰਦ ਕੀਤਾ ਹੈ।
19æ8 ਫੀਸਦੀ ਮਰਦਾਂ ਅਤੇ 21æ8 ਫੀਸਦੀ ਔਰਤਾਂ ਨੇ ਵਿੱਨ ਨੂੰ ਪਸੰਦ ਕੀਤਾ ਹੈ। 43 ਫੀਸਦੀ ਔਰਤ ਵੋਟਰਾਂ ਨੇ ਅਤੇ 36 ਫੀਸਦੀ ਮਰਦ ਵੋਟਰਾਂ ਨੇ ਹੌਰਵਥ ਨੂੰ ਪਸੰਦ ਕੀਤਾ ਹੈ।
ਅਗਲੀ ਹੋਣ ਵਾਲੀ ਬਹਿਸ ਵਿੱਚ ਵਿੱਨ ਲਈ ਬਹੁਤ ਕੁਝ ਕਰਨਾ ਬਾਕੀ ਹੋਵੇਗਾ ਤਾਂ ਕਿ ਲੋਕਾਂ ਨੂੰ ਆਪਣੇ ਵੱਲ ਖ਼ਿੱਚ ਸਕੇ। ਵਿੱਨ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਹ ਉਹ ਨਹੀਂ ਹਨ ਜੋ ਲੋਕ ਸੋਚਦੇ ਹਨ।
ਓਧਰ ਫੋਰਡ ਨੂੰ ਵੀ ਸਾਵਧਾਨੀ ਤੋਂ ਕੰਮ ਲੈਣਾ ਹੋਵੇਗਾ। ਉਹਨਾਂ ਲਈ ਬਿਹਤਰ ਹੋਵੇਗਾ ਜੇਕਰ ਪਹਿਲੀ ਬਹਿਸ ਵਾਲਾ ਰਵੱਈਆ ਬਣਾਈ ਰੱਖਣ। ਕੁਝ ਅਜਿਹਾ ਨਾਂ ਕਹਿ ਦੇਣ ਜਾਂ ਐਲਾਨ ਕਹਿ ਦੇਣ ਜਿਸ ਨਾਲ਼ ਲੋਕ ਉਸ ਤੋਂ ਦੂਰ ਹੋ ਜਾਣ।
ਹੌਰਵਥ ਨੂੰ ਆਪਣੇ ਆਪ ਨੂੰ ਨਿਊਟਰਲ ਗੇਅਰ ਤੋਂ ਉੱਠ ਕੇ ਹੋਰ ਤਿੱਖਾ ਹੋਣਾ ਪਵੇਗਾ ਤਾਂ ਕਿ ਉਹ ਆਪਣੇ ਆਪ ਨੂੰ ਅਸਲ ਮੁਕਾਬਲੇ ਵਿੱਚ ਲਿਆ ਸਕਣ।