ਟੋਰਾਂਟੋ— ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਕਿਰਤੀਆਂ ਦਾ ਮਿਹਨਤਾਨਾ 14 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ ਤੇ ਇਹ ਮਿਹਨਤਾਨਾ ਇਕ ਜਨਵਰੀ ਤੋਂ ਕਿਰਤੀਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਐਲਾਨ ਕੈਨੇਡਾ ਦੇ ਲੇਬਰ ਮੰਤਰੀ ਨੇ ਕੀਤਾ ਹੈ।
ਕੈਨੇਡਾ ਦੇ ਲੇਬਰ ਮੰਤਰੀ ਨੇ ਬੁੱਧਵਾਰ ਸਵੇਰੇ ਯਾਰਕਡੇਲ ਸ਼ਾਪਿੰਗ ਸੈਂਟਰ ‘ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀਆਂ ਤਨਖਾਹਾਂ ‘ਚ ਵਾਧੇ ਨਾਲ ਓਨਟਾਰੀਓ ਵਾਸੀਆਂ ਦੀ ਖਰੀਦ ਸ਼ਕਤੀ ‘ਚ ਵਾਧਾ ਹੋਵੇਗਾ ਤੇ ਸੂਬੇ ਦੇ 55 ਫੀਸਦੀ ਰੀਟੇਲ ਵਰਕਰਾਂ ਨੂੰ ਇਸ ਹੇਠ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਦੇਖਿਆ ਜਾ ਸਕਦਾ ਹੈ ਕਿ ਦੇਸ਼ ਦੀ 30 ਫੀਸਦੀ ਅਬਾਦੀ ਨੂੰ 5 ਡਾਲਰ ਤੱਕ ਹੀ ਮਿਹਨਤਾਨਾ ਮਿਲ ਰਿਹਾ ਹੈ ਤੇ ਇਸ ਅਧੀਨ ਸੂਬੇ ਦੇ ਕਿਰਤੀਆਂ ਨੂੰ 14 ਡਾਲਰ ਦਾ ਮਿਹਨਤਾਨਾ ਮਿਲੇਗਾ।
ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੋ ਕਰਮਚਾਰੀ ਪੰਜਾਂ ਸਾਲਾਂ ਤੋਂ ਇਕੋ ਮਾਲਕ ਤੋਂ ਕੰਮ ਕਰਦਾ ਆ ਰਿਹਾ ਹੈ ਉਸ ਨੂੰ ਸਾਲ ‘ਚ ਘੱਟ ਤੋਂ ਘੱਟ ਤਿੰਨ ਹਫਤਿਆਂ ਦੀ ਛੁੱਟੀ ਲੈਣ ਦਾ ਹੱਕ ਹੈ। ਇਹ ਬਦਲਾਅ ਸੂਬੇ ਦੇ ਵਰਕਪਲੇਸ ਬੈਟਰ ਜਾਬ ਐਕਟ 2017 ਦਾ ਹਿੱਸਾ ਹੈ।