ਵਿੱਕੀ ਢਿੱਲੋਂ ਦੇ ਦੋਸਾਂ ਤੋ ਬਾਅਦ ਓਸ਼ਾਵਾ ਤੋਂ ਲਿਬਰਲ ਉਮੀਦਵਾਰ ਹਟਾਇਆ
ਟੋਰਾਂਟੋ ( ਬਿਊਰੋ ਰਿਪੋਰਟ) ਓਨਟਾਰੀਓ ਲਿਬਰਲ ਪਾਰਟੀ ਨੇ ਆਪਣੇ ਉਮੀਦਵਾਰ ਵਿੱਕੀ ਢਿੱਲੋਂ ਦੇ ਦੋਸ਼ਾਂ ਉਪਰੰਤ ਵਿਵਾਦਾਂ ਚ ਘਿਰੇ ਓਸ਼ਵਾ ਤੋਂ ਪਾਰਟੀ ਉਮੀਦਵਾਰ ਵਿਰੇਸ਼ ਬਾਂਸਲ ਨੂੰ ਡਰਾਪ ਕਰ ਦਿੱਤਾ ਹੈ। ਪਾਰਟੀ ਹਾਈਕਮਾਨ ਨੇ ਭਾਰੀ ਵਿਰੋਧ ਹੋਣ ਤੋਂ ਬਾਅਦ ਉਸ ਦੀ ਉਮੀਦਵਾਰੀ ਵਾਪਸ ਲੈਣ ਦੀ ਗੱਲ ਸਵਿਕਾਰ ਕਰ ਲਈ ਹੈ।ਯਾਦ ਰਹੇ ਬੀਤੇ ਦਿਨਾਂ ਤੋਂ ਓਸ਼ਾਵਾ ਤੋਂ ਉਮੀਦਵਾਰ ਵਿਰੇਸ ਕੁਮਾਰ ਆਪਣੇ ਪੋਸਟਾਂ ਕਰਕੇ ਭਾਰੀ ਚਰਚਾ ਸਨ । ਇਸ ਨਾਲ ਵਿੱਕੀ ਢਿੱਲੋਂ ਵੱਲੋਂ ਲਏ ਸਟੈਂਡ ਦੀ ਕੈਨਡੀਅਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ।