ਚੰਡੀਗੜ੍ਹ, 21 ਜੂਨ
ਆਮ ਆਦਮੀ ਪਾਰਟੀ (ਆਪ) ਦੇ ਝਾੜੂ ਦੇ ਤੀਲੇ ਖਿਲਰਨ ਤੋਂ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਪਾਰਟੀ ਦੇ ਐੱਨਆਰਆਈ ਵਿੰਗ ਦੇ ਕਈ ਯੂਨਿਟਾਂ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਸੋਹਲੇ ਗਾਏ ਹਨ ਅਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਪਾਰਟੀ ਵਿਚੋਂ ਛੁੱਟੀ ਕਰਨ ਦੀ ਮੰਗ ਕੀਤੀ ਹੈ। ਐਨਆਰਆਈ ਵਿੰਗਾਂ ਨੇ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਸ੍ਰੀ ਖਹਿਰਾ ਹੀ ਪਾਰਟੀ ਵਿਚਲਾ ਕੇਵਲ ਇੱਕ ਅਜਿਹਾ ਚਿਹਰਾ ਹੈ, ਜੋ ਪੰਜਾਬ ਵਿਚ ਅਕਾਲੀਆਂ ਤੇ ਕਾਂਗਰਸੀਆਂ ਨਾਲ ਮੁਕਾਬਲਾ ਕਰ ਰਿਹਾ ਹੈ। ਸੰਪਰਕ ਕਰਨ ’ਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਐੱਨਆਰਆਈ ਵਿੰਗ ਵੱਲੋਂ ਅਜਿਹਾ ਪੱਤਰ ਲਿਖਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਂਜ ਵੀ ਇਸ ਬਾਰੇ ਫੈਸਲਾ ਹਾਈ ਕਮਾਂਡ ਨੇ ਹੀ ਕਰਨਾ ਹੈ।