ਹੈਦਰਾਬਾਦ, 17 ਜੂਨ
ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (ਐੱਚਸੀਏ) ਦੀ ਪਰਿਸ਼ਦ ਨੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਆਪਣੇ ਹੀ ਪ੍ਰਧਾਨ ਅਤੇ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ‘ਮੁਅੱਤਲ’ ਕਰ ਦਿੱਤਾ ਹੈ। ਅਜ਼ਹਰੂਦੀਨ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਮੁਅੱਤਲੀ ਕਾਨੂੰਨੀ ਵੈਧਤਾ ‘ਤੇ ਸਵਾਲ ਉਠਾਇਆ ਜਾ ਸਕਦਾ ਹੈ, ਕਿਉਂਕਿ ਰਾਜ ਦੀ ਇਕਾਈ ਦੀ ਆਮ ਸਭਾ ਮੌਜੂਦਾ ਪ੍ਰਧਾਨ ਨੂੰ ਮੁਅੱਤਲ ਕਰਨ ਦੀ ਤਾਕਤ ਰੱਖਦੀ ਹੈ ਨਾ ਕਿ ਕੌਂਸਲ।