ਮੁੰਬਈ, 31 ਜੁਲਾਈ
ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ਵਿੱਚ ਮੁਲਜ਼ਮ ਸਮਾਜਿਕ ਕਾਰਕੁਨਾਂ ਵਰਨੌਨ ਗੋਂਜ਼ਾਲਵੇਸ ਤੇ ਅਰੁਣ ਫਰੇਰਾ ਦੀ ਰਿਹਾਈ ਨੂੰ ਹਾਲੇ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅੱਜ ਦੋਵਾਂ ਦੀਆਂ ਆਰਜ਼ੀ ਨਕਦ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਦੋਵਾਂ ਦੀ ਜ਼ਮਾਨਤ ਲਈ ਵਾਧੂ ਸ਼ਰਤਾਂ ਲਾਉਂਦਿਆਂ 50-50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਤੇ ਏਨੀ ਹੀ ਰਕਮ ਦੀਆਂ ਦੋ ਜ਼ਾਮਨੀਆਂ ਭਰਨ ਦੇ ਨਿਰਦੇਸ਼ ਦਿੱਤੇ।