ਮੁੰਬਈ — ਬਾਲੀਵੁੱਡ ‘ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਕਾਜੋਲ ਹੁਣ ਐਕਸ਼ਨ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ। ਕਾਜੋਲ ਨੇ ਆਪਣੇ ਕਰੀਅਰ ਦੌਰਾਨ ਰੋਮਾਂਟਿਕ ਤੇ ਕਾਮੇਡੀ ਫਿਲਮਾਂ ‘ਚ ਕੰਮ ਕੀਤਾ ਹੈ।
ਉਹ ਇਨ੍ਹੀਂ ਦਿਨੀਂ ਫਿਲਮ ‘ਹੈਲੀਕਾਪਟਰ ਈਲਾ’ ਵਿਚ ਕੰਮ ਕਰ ਰਹੀ ਹੈ। ਇਹ ਫਿਲਮ ਮਾਂ ਤੇ ਬੇਟੇ ਦੀ ਕਹਾਣੀ ‘ਤੇ ਆਧਾਰਿਤ ਹੈ। ਕਾਜੋਲ ਨੇ ਕਿਹਾ ਕਿ ਉਸ ਦਾ ਮਨ ਹੈ ਕਿ ਹੁਣ ਉਹ ਕੋਈ ਐਕਸ਼ਨ ਫਿਲਮ ਕਰੇ ਕਿਉਂਕਿ ਐਕਸ਼ਨ ਫਿਲਮਾਂ ‘ਚ ਹੁਣ ਤਕ ਉਸ ਨੇ ਕੰਮ ਨਹੀਂ ਕੀਤਾ ਹੈ
ਉਸ ਨੇ ਕਿਹਾ ਕਿ ਉਹ ਭਾਵੇਂ ਹੀ ਕਿਸੇ ਹਾਰਰ ਫਿਲਮ ‘ਚ ਕੰਮ ਕਰੇ ਪਰ ਉਹ ਕਦੇ ਉਸ ਫਿਲਮ ਨੂੰ ਵੇਖਣ ਨਹੀਂ ਜਾਵੇਗੀ ਕਿਉਂਕਿ ਉਸ ਨੂੰ ਹਾਰਰ ਫਿਲਮਾਂ ਦਾ ਪੋਸਟਰ ਦੇਖ ਕੇ ਹੀ ਡਰ ਲੱਗਦਾ ਹੈ।