ਸਿੰਗਾਪੁਰ, 6 ਦਸੰਬਰ

ਭਾਰਤੀ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ, ਸ਼ਿਵ ਨਾਦਰ ਅਤੇ ਅਸ਼ੋਕ ਸੂਤਾ ਦੇ ਨਾਲ-ਨਾਲ ਮਲੇਸ਼ੀਆ-ਭਾਰਤੀ ਕਾਰੋਬਾਰੀ ਬ੍ਰਹਮਲ ਵਾਸੂਦੇਵਨ ਅਤੇ ਉਨ੍ਹਾਂ ਦੀ ਵਕੀਲ ਪਤਨੀ ਸ਼ਾਂਤੀ ਕੰਡਿਆ ਨੂੰ ਫੋਰਬਸ ਏਸ਼ੀਆ ਦੀ ਲੋਕ ਭਲਾਈ ਕੰਮਾਂ ਲਈ ਦਾਨ ਕਾਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਏਸ਼ੀਆ ਦੇ ਚੈਰਿਟੀ ਹੀਰੋਜ਼ ਦੀ ਸੂਚੀ ਦਾ 16ਵਾਂ ਐਡੀਸ਼ਨ ਅੱਜ ਇੱਥੇ ਜਾਰੀ ਕੀਤਾ ਗਿਆ। ਫੋਰਬਸ ਨੇ ਬਿਆਨ ‘ਚ ਕਿਹਾ ਕਿ ਬਿਨਾਂ ਕਿਸੇ ਦਰਜਾਬੰਦੀ ਦੇ ਇਸ ਸੂਚੀ ‘ਚ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਪਰਉਪਕਾਰੀ ਕੰਮਾਂ ਦੀ ਅਗਵਾਈ ਕਰਨ ਵਾਲੇ ਲੋਕ ਸ਼ਾਮਲ ਹਨ। ਅਡਾਨੀ ਨੇ ਇਸ ਸਾਲ ਜੂਨ ‘ਚ 60 ਸਾਲ ਦੇ ਹੋਣ ‘ਤੇ ਚੈਰੀਟੇਬਲ ਕੰਮਾਂ ‘ਤੇ 60000 ਕਰੋੜ ਰੁਪਏ (7.7 ਅਰਬ ਡਾਲਰ) ਖਰਚ ਕਰਨ ਦਾ ਵਾਅਦਾ ਕੀਤਾ ਹੈ।