ਲਾਹੌਰ, 7 ਸਤੰਬਰ
ਪਾਕਿਸਤਾਨ ਨੇ ਏਸ਼ੀਆ ਕੱਪ ਦੇ ਸੁਪਰ 4 ਮੈਚ ਵਿਚ ਅੱਜ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਸਿਰਫ਼ 193 ਦੌੜਾਂ ਉਤੇ ਆਊਟ ਕਰ ਦਿੱਤਾ। ਮਹਿਮਾਨ ਟੀਮ ਸਿਰਫ਼ 38.4 ਓਵਰ ਹੀ ਖੇਡ ਸਕੀ। ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ 64 ਤੇ ਕਪਤਾਨ ਸ਼ਾਕਿਬ ਅਲ ਹਸਨ ਨੇ 53 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਹੈਰਿਸ ਰੌਫ ਨੇ 19 ਦੌੜਾਂ ਦੇ ਕੇ ਚਾਰ ਵਿਕਟਾਂ ਤੇ ਨਸੀਮ ਸ਼ਾਹ ਨੇ 34 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਇਮਾਮ-ਉਲ-ਹੱਕ ਵੱਲੋਂ ਬਣਾਈਆਂ 78 ਦੌੜਾਂ ਤੇ ਮੁਹੰਮਦ ਰਿਜ਼ਵਾਨ ਦੀਆਂ ਨਾਬਾਦ 63 ਦੌੜਾਂ ਦੀ ਬਦੌਲਤ ਟੀਚੇ ਨੂੰ 39.3 ਓਵਰਾਂ ਵਿਚ ਹੀ ਸਰ ਕਰ ਲਿਆ।