ਨਵੀਂ ਦਿੱਲੀ, 10 ਜੂਨ

ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤੀ ਮੁੱਕੇਬਾਜ਼ ਡਿੰਕੋ ਸਿੰਘ ਦੀ ਵੀਰਵਾਰ ਨੂੰ ਜਿਗਰ ਦੇ ਕੈਂਸਰ ਕਾਰਨ ਮੌਤ ਹੋ ਗਈ। ਉਹ 42 ਸਾਲਾਂ ਦਾ ਸੀ ਅਤੇ 2017 ਤੋਂ ਬਿਮਾਰੀ ਨਾਲ ਲੜ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਬਬਾਈ ਨਗਾਨਗੋਮ ਅਤੇ ਇਕ ਬੇਟਾ ਅਤੇ ਇੱਕ ਬੇਟੀ ਹਨ। ਕੈਂਸਰ ਤੋਂ ਪੀੜਤ ਹੋਣ ਤੋਂ ਇਲਾਵਾ ਉਹ ਕਰੋਨਾ ਤੇ ਪੀਲੀਏ ਤੋਂ ਵੀ ਪੀੜਤ ਸੀ। ਡਿੰਕੋ ਸਿੰਘ ਨੇ 1998 ਬੈਂਕਾਕ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਵਿੱਚ ਮੁੱਕੇਬਾਜ਼ੀ ਕ੍ਰਾਂਤੀ ਪੈਦਾ ਕੀਤੀ ਸੀ।