ਏਲਨਾਬਾਦ, 4 ਜਨਵਰੀ
ਨਾਥੂਸਰੀ ਚੋਪਟਾ ਬਲਾਕ ਦੇ ਪਿੰਡ ਢੂਕੜਾ ਨੇੜਿਓਂ ਲੰਘਦੀ ਨੌਹਰ ਫੀਡਰ ਨਹਿਰ ਇਸ ਵਾਰ ਪਿੰਡ ਵੱਲ ਨੂੰ ਟੁੱਟ ਗਈ ਹੈ, ਜਿਸ ਕਾਰਨ ਪਾਣੀ ਦਾ ਵਹਾਅ ਪਿੰਡ ਵੱਲ ਜਾ ਰਿਹਾ ਹੈ। ਪਿੰਡ ਵਾਸੀ ਇਕੱਠੇ ਹੋ ਗਏ ਹਨ, ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅੱਜ ਸਵੇਰੇ 5 ਵਜੇ ਅਚਾਨਕ ਨਹਿਰ ਟੁੱਟ ਗਈ ਅਤੇ ਇਸ ਵਾਰ ਨਹਿਰ ਪਿੰਡ ਵੱਲ ਨੂੰ ਟੁੱਟੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਨਹਿਰ ਕਈ ਵਾਰ ਟੁੱਟ ਚੁੱਕੀ ਹੈ। ਇਸ ਵਾਰ ਨਹਿਰ ਪਿੰਡ ਵੱਲ ਨੂੰ ਟੁੱਟ ਗਈ ਹੈ। ਕਰੀਬ 100 ਫੁੱਟ ਚੌੜੀ ਦਰਾਰ ਕਾਰਨ ਸੈਂਕੜੇ ਏਕੜ ਸਰ੍ਹੋਂ ਅਤੇ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਹੈ।