ਚੰਡੀਗੜ੍ਹ, 1 ਨਵੰਬਰ
ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਨੂੰ ਇਕ ਕੁ ਮਹੀਨਾ ਹੋਣ ਮਗਰੋਂ ਹੀ ਅੱਜ ਸੀਨੀਅਰ ਵਕੀਲ ਏਪੀਐੱਲ ਦਿਓਲ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਿਆ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅਤੁਲ ਨੰਦਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਏ ਇਸ ਅਹੁਦੇ ਉੱਤੇ ਦਿਓਲ ਨੂੰ ਨਿਯੁਕਤ ਕੀਤਾ ਗਿਆ ਸੀ। ਦਿਓਲ ਦੀ ਇਹ ਨਿਯੁਕਤੀ ਕਾਫੀ ਚਰਚਾ ਵਿਚ ਰਹੀ ਸੀ ਕਿਉਂਕਿ ਇਕ ਸਮੇਂ ਉਹ ਬਹਿਬਲ ਕਲਾਂ ਦੇ ਮੁਲਜ਼ਮਾਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਵਕੀਲ ਰਿਹਾ ਸੀ।