ਰਾਮਾਂ ਮੰਡੀ, 7 ਜਨਵਰੀ

ਨੇੜਲੇ ਪਿੰਡ ਰਾਮਸਰਾ ਵਿੱਚ ਚੋਰੀ ਦੇ ਸ਼ੱਕ ਵਿੱਚ ਪੁੱਛਗਿੱਛ ਦੌਰਾਨ ਪਿੰਡ ਵਿੱਚੋਂ ਕਾਬੂ ਕੀਤੇ ਵਿਅਕਤੀ ਨੇ ਪੁਲੀਸ ’ਤੇ ਕਥਿਤ ਤੌਰ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਰਿਫਾਇਨਰੀ ਪੁਲੀਸ ਚੌਕੀ ਦਾ ਏਐੱਸਆਈ ਜ਼ਖ਼ਮੀ ਹੋ ਗਿਆ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਦੇ ਪ੍ਰਾਇਮਰੀ ਸਕੂਲ ’ਚ ਮਿਡ-ਡੇਅ ਮੀਲ ਦੇ ਭਾਂਡੇ ਅਤੇ ਸਾਮਾਨ ਚੋਰੀ ਹੋ ਗਿਆ ਸੀ। ਸਕੂਲ ਪ੍ਰਬੰਧਕਾਂ ਨੇ ਰਿਫਾਇਨਰੀ ਪੁਲੀਸ ਚੌਕੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਸ਼ੱਕ ਦੇ ਆਧਾਰ ’ਤੇ ਜਗਦੀਪ ਸਿੰਘ ਉਰਫ ਮੱਲੀ ਵਾਸੀ ਰਾਮਸਰਾ ਨੂੰ ਕਾਬੂ ਕਰਕੇ ਉਸ ਦੇ ਘਰ ਲੈ ਕੇ ਗਈ ਤਾਂ ਉਸ ਨੇ ਪੁਲੀਸ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਤੇ ਏ.ਐੱਸਆਈ. ਸੁਖਦੇਵ ਸਿੰਘ ਦਾ ਹੱਥ ਜ਼ਖ਼ਮੀ ਹੋ ਗਿਆ। ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।