ਨਵੀਂ ਦਿੰਲੀ, 16 ਅਗਸਤ

ਏਅਰ ਇੰਡੀਆ ਨੇ ਆਪਣੀ ਦਿੱਲੀ-ਕਾਬੁਲ-ਦਿੱਲੀ ਉਡਾਣ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਸੋਮਵਾਰ ਨੂੰ ਅਮਰੀਕਾ ਤੋਂ ਵਾਇਆ ਸ਼ਾਰਜਾਹ (ਯੂਏਈ) ਹੋ ਕੇ ਭਾਰਤ ਆ ਰਹੀਆਂ ਆਪਣੀਆਂ ਦੋ ਉਡਾਣਾਂ ਨੂੰ ਅਫ਼ਗ਼ਾਨਿਸਤਾਨ ਦਾ ਹਵਾਈ ਲਾਂਘਾ ਨਾ ਵਰਤਣ ਦੀ ਸਲਾਹ ਦਿੰਦਿਆਂ ਉਡਾਣ ਨੂੰ ਕਿਸੇ ਹੋਰ ਰਸਤਿਓਂ ਲਿਆਉਣ ਲਈ ਕਿਹਾ ਹੈ। ਕਾਬਿਲੇਗੌਰ ਹੈ ਕਿ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਇਕੋ-ਇਕ ਸਿੱਧੀ ਉਡਾਣ ਹੈ, ਜੋ ਏਅਰ ਇੰਡੀਆ ਵੱਲੋਂ ਚਲਾਈ ਜਾਂਦੀ ਹੈ।