ਨਵੀਂ ਦਿੱਲੀ: ਭਾਰਤੀ ਕੰਪੀਟੀਸ਼ਨ ਕਮਿਸ਼ਨ(ਸੀਸੀਆਈ) ਨੇ ਏਅਰ ਇੰਡੀਆ ਤੇ ਵਿਸਤਾਰਾ ਦੇ ਤਜਵੀਜ਼ਤ ਰਲੇਵੇਂ ਨੂੰ ਕੁਝ ਸ਼ਰਤਾਂ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਏਵੀਏਸ਼ਨ ਕਾਰੋਬਾਰ ਨੂੰ ਮਜ਼ਬੂਤ ਕਰਨ ਦੇ ਰਾਹ ਪਏ ਟਾਟਾ ਗਰੁੱਪ ਲਈ ਇਹ ਵੱਡੀ ਪੇਸ਼ਕਦਮੀ ਹੈ। ਸੀਸੀਆਈ ਨੇ ਐਕਸ ’ਤੇ ਇਕ ਪੋਸਟ ਵਿੱਚ ਰਲੇਵੇਂ ਨੂੰ ਹਰੀ ਝੰਡੀ ਦੇਣ ਦੀ ਪੁਸ਼ਟੀ ਕੀਤੀ ਹੈ।