ਮੁੰਬਈ, 23 ਨਵੰਬਰ
ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਅਗਲੇ ਸਾਲ ਫਰਵਰੀ ਤੋਂ ਮੁੰਬਈ ਤੋਂ ਨਿਊਯਾਰਕ, ਪੈਰਿਸ ਅਤੇ ਫਰੈਂਕਫਰਟ ਲਈ ਨਵੀਂ ਉਡਾਣ ਸੇਵਾ ਸ਼ੁਰੂ ਕਰੇਗੀ। ਕੰਪਨੀ ਨੇ ਅੱਜ ਦੱਸਿਆ ਗਿਆ ਕਿ ਦਿੱਲੀ ਤੋਂ ਕੋਪਨਹੇਗਨ, ਮਿਲਾਨ ਅਤੇ ਵੀਆਨਾ ਲਈ ਸਿੱਧੀਆਂ ਉਡਾਣਾਂ ਵੀ ਬਹਾਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅਗਲੇ ਸਾਲ 14 ਫਰਵਰੀ ਤੋਂ ਮੁੰਬਈ-ਨਿਊਯਾਰਕ (ਜੇਕੇਐੱਫ ਇੰਟਰਨੈਸ਼ਨਲ ਏਅਰਪੋਰਟ) ਦੀ ਰੋਜ਼ਾਨਾ ਸੇਵਾ ਵੀ ਸ਼ੁਰੂ ਹੋ ਜਾਵੇਗੀ।