ਨਵੀਂ ਦਿੱਲੀ, 23 ਫਰਵਰੀ
ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਵਿੱਚ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਵੱਧ ਤਾਪਮਾਨ, ਜੋ ਆਮ ਤੌਰ ‘ਤੇ ਮਾਰਚ ਦੇ ਪਹਿਲੇ ਹਫ਼ਤੇ ਦਰਜ ਕੀਤੇ ਜਾਂਦਾ ਹੈ। ਇਸ ਨਾਲ ਇਸ ਸਾਲ ਭਿਆਨਕ ਗਰਮੀ ਦੀ ਲੂ ਚੱਲਣ ਦੀਆਂ ਸੰਭਾਵਨਾਵਾਂ ਨੇ ਚਿੰਤਾ ਵਧ ਦਿੱਤੀ ਹੈ। ਵਿਭਾਗ ਮੁਤਾਬਕ ਮਾਰਚ ਦੇ ਅੱਧ ਤੱਕ ਤਾਪਮਾਨ 40 ਡਿਗਰੀ ਤੱਕ ਪੁੱਜ ਸਕਦਾ ਹੈ। ਇਸ ਦਾ ਅਸਰ ਕਣਕ ਦੀ ਪੈਦਾਵਾਰ ’ਤੇ ਵੀ ਪਵੇਗਾ।