ਦੇਹਰਾਦੂਨ, 21 ਮਾਰਚ

ਭਾਜਪਾ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬੰਸ਼ੀਧਰ ਭਗਤ ਨੇ ਅੱਜ ਉੱਤਰਾਖੰਡ ਦੀ ਨਵੀਂ ਚੁਣੀ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਵਜੋਂ ਹਲਫ਼ ਲਿਆ। ਇਥੇ ਰਾਜ ਭਵਨ ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾ ਮੁਕਤ ਗੁਰਮੀਤ ਸਿੰਘ ਨੇ ਕਾਰਜਕਾਰੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੁੱਖ ਸਕੱਤਰ ਐੱਸ.ਐੱਸ.ਸੰਧੂ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਭਗਤ ਨੂੰ ਹਲਫ਼ ਦਿਵਾਇਆ। ਪ੍ਰੋ-ਟੈੱਮ ਸਪੀਕਰ ਬਣਨ ਮਗਰੋਂ ਵਿਧਾਨ ਸਭਾ ਪਹੁੰਚੇ ਭਗਤ ਨੇ ਹੋਰਨਾਂ ਚੁਣੇ ਹੋੲੇ ਮੈਂਬਰਾਂ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ।