ਨਵੀਂ ਦਿੱਲੀ:ਭਾਰਤ ਦੇ ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਮੈਨਹਟਨ ਵਿੱਚ ਚੱਲ ਰਹੀ ਬਿੱਗ 12 ਆਊਟਡੋਰ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਦੌਰਾਨ ਉੱਚੀ ਛਾਲ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ। ਉਸ ਨੇ 2.28 ਮੀਟਰ ਉੱਚੀ ਛਾਲ ਮਾਰੀ। ਇਸ ਚੈਂਪੀਅਨਸ਼ਿਪ ਵਿੱਚ ਤੇਜਸਵਿਨ ਦਾ ਇਹ ਲਗਾਤਾਰ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ 2020 ਵਿੱਚ ਕਰੋਨਾ ਕਾਰਨ ਇਹ ਚੈਂਪੀਅਨਸ਼ਿਪ ਨਹੀਂ ਹੋ ਸਕੀ। 22 ਸਾਲ ਦਾ ਇਹ ਖਿਡਾਰੀ 2017 ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਮੁਕਾਬਲੇ ਵਿੱਚ ਵਰਨਨ ਟਰਨਰ ਨੇ 2.25 ਮੀਟਰ ਨਾਲ ਚਾਂਦੀ ਅਤੇ ਜੈਕਨ ਹੋਗਨ ਨੇ 2.11 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ।