ਪਾਰਾਦੀਪ (ਉੜੀਸਾ), 3 ਜਨਵਰੀ
ਉੜੀਸਾ ਵਿੱਚ ਅੱਜ ਇੱਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਦੱਸਿਆ ਕਿ ਪੰਦਰਵਾੜੇ ਵਿੱਚ ਇਹ ਤੀਜੀ ਘਟਨਾ ਹੈ। ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਬੰਦਰਗਾਹ ‘ਤੇ ਰੁਕੇ ਜਹਾਜ਼ ‘ਚ ਰੂਸੀ ਨਾਗਰਿਕ ਮਿਲਾਕੋਵ ਸਰਗੇਈ (51) ਮ੍ਰਿਤਕ ਪਾਇਆ ਗਿਆ। ਸਰਗੇਈ ਬੰਗਲਾਦੇਸ਼ ਦੇ ਚਟਗਾਂਵ ਬੰਦਰਗਾਹ ਤੋਂ ਪਾਰਾਦੀਪ ਰਾਹੀਂ ਮੁੰਬਈ ਜਾ ਰਹੇ ਐੱਮਬੀ ਅਲਾਦਨਾ ਜਹਾਜ਼ ਦਾ ਮੁੱਖ ਇੰਜਨੀਅਰ ਸੀ। ਉਹ ਸਵੇਰੇ 4:30 ਵਜੇ ਜਹਾਜ਼ ਦੇ ਕੈਬਿਨ ਵਿੱਚ ਮ੍ਰਿਤਕ ਪਾਇਆ ਗਿਆ। ਮੌਤ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।