ਮੁੰਬਈ, 18 ਦਸੰਬਰ

ਅਦਾਕਾਰੀ ਤੋਂ ਰਾਜਨੀਤੀ ਵਿਚ ਆਈ ਉਰਮਿਲਾ ਮਤੋਂਡਕਰ ਦਾ ਇੰਸਟਾਗਰਾਮ ਅਕਾਊਂਟ ਬਹਾਲ ਹੋ ਗਿਆ ਹੈ। ਇਸ ਬਾਰੇ ਉਰਮਿਲਾ ਨੇ ਟਵਿੱਟਰ ’ਤੇ ਜਾਣਕਾਰੀ ਦਿੰਦਿਆਂ ਮੁੰਬਈ ਪੁਲੀਸ ਤੇ ਇੰਸਟਾਗਰਾਮ ਦਾ ਧੰਨਵਾਦ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਅਕਾਊਂਟ ਤਾਂ ਬਹਾਲ ਹੋ ਗਿਆ ਹੈ ਪਰ ਉਸ ਦੀਆਂ ਇਸ ਵਿਚਲੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਗਾਇਬ ਹੋ ਗਈਆਂ ਹਨ। ਉਸ ਨੇ ਇੰਸਟਾਗਰਾਮ ’ਤੇ ਉਸ ਦੀ ਛੋਟੇ ਹੁੰਦਿਆਂ ਤੋਂ ਪੇਸ਼ੇਵਰ ਜ਼ਿੰਦਗੀ ਤਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਸਨ। ਉਰਮਿਲਾ ਨੇ ਬੁੱਧਵਾਰ ਸੋਸ਼ਲ ਮੀਡੀਆ ’ਤੇ ਦੱਸਿਆ ਸੀ ਕਿ ਉਸ ਦਾ ਇੰਸਟਾਗਰਾਮ ਅਕਾਊਂਟ ਹੈਕ ਹੋ ਗਿਆ ਹੈ, ਇਸ ਤੋਂ ਬਾਅਦ ਉਸ ਨੇ ਪੁਲੀਸ ਦੇ ਸਾਈਬਰ ਸੈਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਔਰਤਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਸਾਈਬਰ ਅਪਰਾਧ ਨੂੰ ਗੰਭੀਰਤਾ ਨਾਲ ਲੈਣ। ਦੱਸਣਯੋਗ ਹੈ ਕਿ ਉਰਮਿਲਾ ਨੇ ਸਾਲ 2019 ਦੀ ਲੋਕ ਸਭਾ ਚੋਣ ਉਤਰੀ ਮੁੰਬਈ ਤੋਂ ਕਾਂਗਰਸੀ ਉਮੀਦਵਾਰ ਵਜੋਂ ਲੜੀ ਸੀ ਤੇ ਉਹ ਹਾਲ ਹੀ ਵਿਚ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ ਹੈ।