ਵਿੰਡਸਰ: ਕੈਨੇਡਾ ਦੇ ਓਟੈਰੀਓ ਸੂਬੇ ਦੇ ਵਿੰਡਸਰ ਸ਼ਹਿਰ ਸਥਿਤ ਸਿੱਖ ਕਲਚਰਲ ਸੋਸਾਇਟੀ ਆਫ ਮੈਟਰੋਪਾਲਿਟਨ ਵਿੰਡਸਰ ਦੇ ਪਰਬੰਧ ਹੇਠ ਗੁਰਦੁਆਰਾ ਸਾਵਿਬ ਦੇ ਸੱਦੇ ਤੇ ਕੀਰਤਨ ਸੇਵਾ ਲਈ ਆਏ ਜੇਥ ਦੇ ਚਾਰ ਮੈਂਬਰਾਂ ਵਿੱਚੋਂ ਤਿੰਨ ਮੈਂਬਰ 32 ਸਾਲਾ ਗੁਵਰਿੰਦਰ ਵਸਿੰਘ, 26 ਸਾਲਾ ਸਤਨਾਮ ਵਸਿੰਘ ਅਤੇ 25 ਸਾਲਾ ਨਵਦੀਪ ਸਿੰਘ ਦੇ 28 ਮਾਰਚ 2018 ਤੋਂ ਫਰਾਰ ਅਤੇ ਲਾਪਤਾ ਹਨ। ਗੁਰਦੁਆਰਾ ਪਰਬੰਧਕ ਕਮੇਟੀ ਅਨੁਸਾਰ ਉਕਤ ਤਿੰਨ ਲਾਪਤਾ ਵਿਅਕਤੀਆਂ ਨੇ ਵੀਰਵਾਰ, 29 ਮਾਰਚ ਨੂੰ ਆਪਣੇ ਚੌਥੇ ਸਾਥੀ ਭਾਈ ਜੋਵਗਿੰਦਰ ਸਿੰਘ ਸਮੇਤ ਟੋਰਾਂਟੋ ਏਅਰਪੋਰਟ ਤੋ ਵਾਪਸ ਪੰਜਾਬ ਪਰਤਣਾ ਸੀ ਅਤੇ 28 ਮਾਰਚ ਨੂੰ ਇਸ ਜਥੇ ਨੂੰ ਮਾਨ-ਭੱਤਾ ਅਤੇ ਸਰੋਪੇ ਦੇਕੇ ਵਿਦਾਇਗੀ ਦਿਤੀ ਗਈ। ਜਦੋਂ ਵੀਰਵਾਰ ਸਵੇਰੇ ਉਕਤ ਜਥੇ ਨੂੰ ਲੈਕੇ ਟਰਾਂਟੋ ਜਾਣਾ ਸੀ ਤਾਂ ਭਾਈ ਜੋਵਗਿੰਦਰ ਸਿੰਘ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਤਿੰਨ ਸਾਥੀ ਬੀਤੀ ਰਾਤ ਵੰਿਡਸਰ ਗੁਰਦੁਆਰਾ ਸਾਵਿਬ ਤੋਂ ਕਿਧਰੇ ਚਲੇ ਗਏ ਅਤੇ ਵਾਪਸ ਨਹੀਂ ਪਰਤੇ। ਪਰਬੰਧਕ ਕਮੇਟੀ ਵਲੋਂ ਗੁਵਰਿੰਦਰ ਸਿੰਘ, ਸਤਨਾਮ ਸਿੰਘ ਅਤੇ ਨਵਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਬਿਨਾ ਦੱਸੇ ਚਲੇ ਜਾਣ ਅਤੇ ਲਾਪਤਾ ਹੋਣ ਦੀ ਸ਼ਿਕਾਇਤ ਬਾਕਾਇਦਾ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਦੀ ਸਲਾਹ ਨਾਲ ਕਮੇਟੀ ਵਲੋਂ ਇਸ ਕੀਰਤਨੀ ਜੇਥ ਦੇ ਆਗੂ ਭਾਈ ਜੋਵਗਿੰਦਰ ਵਸਿੰਘ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਜਹਾਜ਼ ਚੜ੍ਹਾ ਕੇ ਪੰਜਾਬ ਪਹੁੰਚਾ ਦਿੱਤਾ ਗਿਆ ਹੈ। ਪਰਬੰਧਕ ਕਮੇਟੀ ਨੇ ਖਦਸ਼ਾ ਪਰਗਟਾਇਆ ਹੈ ਕਿ ਰੂਪੋਸ਼ ਹੋਏ ਤਿੰਨੇ ਵਿਅਕਤੀ ਕੈਨੇਡਾ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਲਈ ਜਾਣ-ਬੁੱਝ ਕੇ ਖਿਸਕ ਗਏ ਜਾਪਦੇ ਹਨ। ਗੁਰਦੁਆਰਾ ਕਮੇਟੀ ਦੇ ਪਰਧਾਨ ਹਰਜਿੰਦਰ ਸਿੰਘ ਕੰਦੋਲਾ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਪਰਚਾਰਕਾਂ ਵਲੋ ਇਸ ਤਰਾਂ ਫਰਾਰ ਹੋਣ ਦੀ ਇਹ ਘਟਨਾ ਬਹੁਤ ਮੰਦਭਾਗੀ, ਸ਼ਰਮਨਾਕ ਅਤੇ ਨਿਖੇਧੀਜਨਕ ਹੈ। ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਭਾਲ ਪੁਲਿਸ ਵਲੋਂ ਅਤੇ ਗੁਰਦੁਆਰਾ ਪਰਬੰਧਕਾਂ ਵਲੋਂ ਆਪਣੇ ਤੌਰ ਤੇਅਜੇਤਕ ਜਾਰੀ ਹੈ। ਉਨ੍ਹਾਂ ਪੂਰੇ ਕੈਨੇਡਾ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਤਿੰਨ ਵਿਅਕਤੀਆਂ ਨੂੰ ਲੱਭਣ ਵਿੱਚ ਮਦਦ ਕਰਨ ਲਈ ਅਪੀਲ ਕੀਤੀ ਹੈ ਅਤੇ ਆਸ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਵਿੰਡਸਰ ਗੁਰਦੁਆਰਾ ਪਰਬੰਧਕ ਕਮੇਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਫਰਾਰ ਹੋਏ ਗੁਵਰਿੰਦਰ ਸਿੰਘ, ਸਤਨਾਮ ਸਿੰਘ ਅਤੇ ਨਵਦੀਪ ਸਿੰਘ ਨੂੰ ਲੱਭਣ ਵਿੱਚ ਸਫਲਤਾ ਮਿਲਣ ਤੇ ਸੂਚਨਾ ਅਤੇ ਸੁਰਾਗ ਦੇਣ ਵਾਲੇ ਨੂੰ ਪੰਜ ਹਜ਼ਾਰ ਡਾਲਰ ਇਨਾਮ ਸ਼ੁਕਰਾਨੇ ਵਜੋਂ ਦਿੱਤਾ ਜਾਵੇਗਾ। ਜਾਣਕਾਰੀ ਦੇਣ ਲਈ ਵਿੰਡਸਰ ਪੁਲਿਸ 519-255-6700 ਐਕਸਟੈਂਸ਼ਨ 4000, ਗੁਰਦੁਆਰ ਪਰਬੰਧਕ ਕਮੇਟੀ 519-903-6321 Ḕਤੇ ਸੰਪਰਕ ਕਰ ਸਕਦੇ ਹੋ।