ਹਾਪੁੜ, 4 ਜੂਨ
ਇਥੋਂ ਦੀ ਕੈਮੀਕਲ ਫੈਕਟਰੀ ਵਿਚ ਅੱਗ ਲੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 13 ਜਣੇ ਝੁਲਸ ਗਏ। ਪੁਲੀਸ ਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਝੁਲਸੇ ਹੋਏ ਲੋਕਾਂ ਦੀ ਹਾਲਤ ਵੀ ਗੰਭੀਰ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਇਹ ਫੈਕਟਰੀ ਨਾਜਾਇਜ਼ ਢੰਗ ਨਾਲ ਚਲਾਈ ਜਾ ਰਹੀ ਸੀ ਜਿਸ ਵਿਚ ਮੌਤਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ ਜਦਕਿ 13 ਜਣੇ ਗੰਭੀਰ ਜ਼ਖ਼ਮੀ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫੈਕਟਰੀ ਮਾਲਕ ਨੇ ਬਿਜਲੀ ਦਾ ਸਾਮਾਨ ਬਣਾਉਣ ਲਈ ਲਾਇਸੈਂਸ ਲਿਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਤੇ ਮੇਰਠ ਭੇਜਿਆ ਗਿਆ ਹੈ।