ਨੁਸਾ ਦੁੁਆ(ਇੰਡੋਨੇਸ਼ੀਆ), 14 ਨਵੰਬਰ

ਰੂਸੀ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਜੋ ਬਾਲੀ ਵਿੱਚ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਇੰਡੋਨੇਸ਼ੀਆ ਅਧਿਕਾਰੀਆਂ ਨੇ ਦੱਸਿਆ ਕਿ ਉਹ ਬਿਮਾਰ ਹਨ ਤੇ ਰੂਸੀ ਸਫੀਰ ਦਾ ਰਿਜ਼ੌਰਟ ਟਾਪੂ ’ਤੇ ਇਲਾਜ ਕੀਤਾ ਜਾ ਰਿਹਾ ਹੈ। ਦੋ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿਲ ਸਬੰਧੀ ਬਿਮਾਰੀ ਦਾ ਇਲਾਜ ਚਲ ਰਿਹਾ ਹੈ।ਉਧਰ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦਾਅਵਾ ਕੀਤਾ ਕਿ ਉਹ ਜੀ-20 ਸੰਮੇਲਨ ਦੀ ਤਿਆਰੀ ਕਰ ਰਹੇ ਹਨ ਅਤੇ ਆਪਣੇ ਹੋਟਲ ਵਿੱਚ ਹਨ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਤਾਸ ਨੇ ਐਸੋਸੀਏਟਿਡ ਪ੍ਰੈਸ(ਏਪੀ) ਦੀ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਾਵਰੋਵ ਨੂੰ ਹਸਪਤਾਲ ਲਿਜਾਇਆ ਗਿਆ ਹੈ। ਤਾਸ ਨੇ ਰਿਪੋਰਟ ਨੂੰ ‘ਸਿਰੇ ਦੀ ਝੂਠੀ’ ਕਰਾਰ ਦਿੱਤਾ ਹੈ।